ਸਪੋਰਟਸ ਡੈਸਕ : ਪੀਵੀ ਸਿੰਧੂ ਨੇ ਪੈਰਿਸ ਓਲੰਪਿਕ 'ਚ ਆਪਣੀ ਵਿਰੋਧੀ ਖਿਡਾਰਨ ਨੂੰ 21-9, 21-6 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਅਤੇ ਗਰੁੱਪ ਪੜਾਅ ਦਾ ਪਹਿਲਾ ਮੈਚ ਜਿੱਤ ਲਿਆ। ਮਾਲਦੀਵ ਦਾ ਅਬਦੁਲ ਰਜ਼ਾਕ ਦੋ ਵਾਰ ਤਮਗਾ ਜੇਤੂ 10ਵਾਂ ਦਰਜਾ ਪ੍ਰਾਪਤ ਭਾਰਤੀ ਦਾ ਸਾਹਮਣਾ ਨਹੀਂ ਕਰ ਸਕਿਆ। ਸਿੰਧੂ ਦੀ ਜ਼ਬਰਦਸਤ ਸ਼ੁਰੂਆਤ ਉਸ ਨੂੰ ਆਪਣੇ ਗਰੁੱਪ ਗੇੜ ਦੇ ਬਾਕੀ ਬਚੇ ਮੈਚਾਂ ਵਿੱਚ ਸ਼ਾਨਦਾਰ ਆਤਮਵਿਸ਼ਵਾਸ ਪ੍ਰਦਾਨ ਕਰੇਗੀ। ਗਰੁੱਪ ਦੇ ਆਪਣੇ ਦੂਜੇ ਮੈਚ ਵਿੱਚ ਸਿੰਧੂ ਦਾ ਸਾਹਮਣਾ ਬੁੱਧਵਾਰ ਨੂੰ ਵਿਸ਼ਵ ਦੀ 75ਵੇਂ ਨੰਬਰ ਦੀ ਖਿਡਾਰਨ ਐਸਟੋਨੀਆ ਦੀ ਕ੍ਰਿਸਟਿਨ ਕੂਬਾ ਨਾਲ ਹੋਵੇਗਾ।
ਓਲੰਪਿਕ ਤੋਂ ਪਹਿਲਾਂ ਸਿੰਧੂ ਦੀ ਫਾਰਮ ਚੰਗੀ ਨਹੀਂ ਸੀ ਪਰ ਉਨ੍ਹਾਂ ਨੇ ਪ੍ਰਕਾਸ਼ ਪਾਦੂਕੋਣ ਦੀ ਦੇਖ-ਰੇਖ 'ਚ ਪਿਛਲੇ ਕੁਝ ਮਹੀਨਿਆਂ ਤੋਂ ਸਖਤ ਅਭਿਆਸ ਕੀਤਾ ਹੈ ਅਤੇ ਓਲੰਪਿਕ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਲਈ ਦ੍ਰਿੜ੍ਹ ਹੈ। ਸਿੰਧੂ ਨੇ ਪੋਰਟੇ ਡੇ ਲਾ ਚੈਪੇਲ ਏਰੀਨਾ 'ਚ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ ਸੀ, 'ਯਕੀਨਨ ਮੇਰਾ ਟੀਚਾ ਤਮਗਾ ਜਿੱਤਣਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਪਹਿਲਾ, ਦੂਜਾ ਜਾਂ ਤੀਜਾ ਹੈ। ਮੈਂ ਦੋ ਤਮਗੇ ਜਿੱਤੇ ਹਨ ਅਤੇ ਮੈਂ ਤੀਜੇ ਤਮਗੇ ਬਾਰੇ ਸੋਚ ਕੇ ਖੁਦ 'ਤੇ ਦਬਾਅ ਨਹੀਂ ਪਾਉਣਾ ਚਾਹੁੰਦੀ ਹਾਂ।
ਓਲੰਪਿਕ ਵਿੱਚ ਦੋ ਤਮਗੇ ਜਿੱਤੇ ਪੀਵੀ ਸਿੰਧੂ ਨੇ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 2016 ਰੀਓ ਓਲੰਪਿਕ ਵਿੱਚ ਮਹਿਲਾ ਸਿੰਗਲ ਬੈਡਮਿੰਟਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਤੋਂ ਬਾਅਦ ਉਸਨੇ 2020 ਟੋਕੀਓ ਓਲੰਪਿਕ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਮਹਿਲਾ ਸਿੰਗਲ ਬੈਡਮਿੰਟਨ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਸੂਰਿਆਕੁਮਾਰ ਯਾਦਵ ਨੇ ਕੀਤੀ ਵਿਰਾਟ ਦੇ ਇਸ ਵੱਡੇ ਟੀ20ਆਈ ਰਿਕਾਰਡ ਦੀ ਬਰਾਬਰੀ
NEXT STORY