ਸਿਡਨੀ- ਆਸਟਰੇਲੀਆ ਤੇ ਭਾਰਤ ਵਿਚਾਲੇ ਦੂਜਾ ਵਨ ਡੇ ਮੈਚ ਸਿਡਨੀ ਦੀ ਕ੍ਰਿਕਟ ਗਰਾਊਂਡ 'ਚ ਖੇਡਿਆ ਗਿਆ। ਇਸ ਮੈਚ 'ਚ ਟਾਸ ਜਿੱਤ ਕੇ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਕ ਵਾਰ ਫਿੰਚ ਤੇ ਡੇਵਿਡ ਵਾਰਨਰ ਦੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਪਰ ਇਸ ਦੌਰਾਨ ਹੀ ਮੈਚ 'ਚ ਆਸਟਰੇਲੀਆਈ ਬੱਲੇਬਾਜ਼ ਤੇ ਭਾਰਤੀ ਟੀਮ ਦੇ ਵਿਕਟਕੀਪਰ ਕੇ. ਐੱਲ. ਰਾਹੁਲ ਮਸਤੀ ਕਰਦੇ ਦੇਖੇ ਗਏ।
ਦੂਜੇ ਵਨ ਡੇ ਮੈਚ 'ਚ ਦੌਰਾਨ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਗੇਂਦ ਸਿੱਧੇ ਅਰੋਨ ਫਿੰਚ ਦੇ ਢਿੱਡ 'ਚ ਜਾ ਕੇ ਲੱਗੀ ਤੇ ਉਨ੍ਹਾਂ ਦੇ ਦਰਦ ਹੋਈ। ਇਸ ਦੌਰਾਨ ਭਾਰਤੀ ਵਿਕਟਕੀਪਰ ਰਾਹੁਲ ਦੌੜ ਕੇ ਫਿੰਚ ਦੇ ਕੋਲ ਆਇਆ ਤੇ ਉਸਦਾ ਹਾਲ ਪੁੱਛਿਆ। ਉਸ ਤੋਂ ਬਾਅਦ ਰਾਹੁਲ ਫਿੰਚ ਨਾਲ ਮਸਤੀ ਕਰਨ ਲੱਗਾ, ਫਿੰਚ ਨੇ ਰਾਹੁਲ ਦੇ ਮੁੱਕਾ ਮਾਰਿਆ ਤੇ ਮਸਤੀ ਕਰਨ ਲੱਗੇ। ਉੱਥੇ ਮੌਜੂਦ ਡੇਵਿਡ ਵਾਰਨਰ ਤੇ ਯੁਜਵੇਂਦਰ ਚਾਹਲ ਵੀ ਇਹ ਦੇਖ ਕੇ ਹੱਸਣ ਲੱਗੇ।
ਫਿੰਚ ਤੇ ਰਾਹੁਲ ਦੀ ਇਸ ਮਸਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ ਨਾਲ ਹੀ ਲਿਖਿਆ ਕਿ ਆਈ. ਪੀ. ਐੱਲ. ਦੇ ਕਾਰਨ ਭਾਰਤੀ ਖਿਡਾਰੀ ਤੇ ਆਸਟਰੇਲੀਆ ਖਿਡਾਰੀ ਇਕ ਦੂਜੇ ਦੇ ਵਧੀਆ ਦੋਸਤ ਬਣ ਗਏ ਹਨ।
ਸਮਿਥ ਨੇ ਭਾਰਤ ਵਿਰੁੱਧ ਲਗਾਇਆ ਸ਼ਾਨਦਾਰ ਤੀਜਾ ਸੈਂਕੜਾ, ਦੇਖੋ ਰਿਕਾਰਡ
NEXT STORY