ਨਵੀਂ ਦਿੱਲੀ— ਬਰਮਿੰਘਮ ਦੇ ਐਜਬੇਸਟਨ ਕ੍ਰਿਕਟ ਗਰਾਉਂਡ 'ਚ ਅੱਜ ਤੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾਂ ਟੈਸਟ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਅੱਜ ਤੋਂ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਇਕ ਭਵਿੱਖਬਾਣੀ ਕੀਤੀ ਹੈ ਕਿ ਇਹ ਸੀਰੀਜ਼ ਭਾਰਤ 2-1 ਨਾਲ ਜਿੱਤ ਸਕਦਾ ਹੈ।
ਇਸ ਪ੍ਰੋਗਰਾਮ ਦੌਰਾਨ ਰਾਹੁਲ ਦ੍ਰਵਿੜ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਲਈ ਇਹ ਇਕ ਚੰਗਾ ਮੌਕਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਚੰਗੀਆਂ ਦੌੜਾਂ ਬਣਾਵੇਗਾ। ਪਰ ਇਕ ਸਮੇਂ 'ਤੇ ਆਪਣੇ ਤੇਜ਼ ਗੇਂਦਬਾਜ਼ ਨੂੰ ਫਿਟ ਰੱਖਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਨਿਸ਼ਚਿਤ ਰੂਪ ਤੋਂ ਯੰਗ ਗੇਂਦਬਾਜ਼ ਹਨ ਪਰ ਉਹ 6 ਹਫਤਿਆਂ ਤੱਕ ਚੱਲਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਹੈ।
ਜਦੋਂ ਰਾਹੁਲ ਇੰਗਲੈਂਡ 'ਚ 2007 'ਚ ਖੇਡ ਰਹੇ ਸਨ ਤਾਂ ਉਸ ਸਮੇਂ ਇਕ ਹੀ ਬੋਲਿੰਗ ਲਾਈਨਅਪ ਤਿੰਨ ਮੈਚਾਂ 'ਚ ਇਸਤੇਮਾਲ ਕੀਤਾ ਗਿਆ ਸੀ ਅਤੇ ਉਹ ਖੁਸ਼ਕਿਸਮਤ ਸਨ ਕਿ ਕੋਈ ਵੀ ਗੇਂਦਬਾਜ਼ ਇਸ ਦੌਰਾਨ ਜ਼ਖਮੀ ਨਹੀਂ ਹੋਇਆ। ਦ੍ਰਵਿੜ ਮੁਤਾਬਕ ਭਾਰਤੀ ਗੇਂਦਬਾਜ਼ਾਂ ਦੀ ਫਿੱਟਨੇਸ ਇਸ ਸੀਰੀਜ਼ ਦੌਰਾਨ ਇਕ ਮਹੱਤਵਪੂਰਨ ਭੂਮਿਕਾ ਨਿਭਾਵੇਗੀ।
ਕੋਹਲੀ ਐਂਡ ਟੀਮ ਨੂੰ ਕਰਨੀ ਚਾਹੀਦੀ ਸੀ ਹੋਰ ਤਿਆਰ:ਮੋਹਿੰਦਰ ਅਮਰਨਾਥ
NEXT STORY