ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਤੀਜੇ ਅਤੇ ਅੰਤਿਮ ਟੈਸਟ ਦੀ ਟੀਮ ਤੋਂ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨੂੰ ਬਾਹਰ ਬਿਠਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵਨਡੇ ਸੀਰੀਜ਼ ਦੇ ਲਈ ਵੀ ਨਹੀਂ ਚੁਣਿਆ ਗਿਆ ਹੈ। ਇਸ ਵਿਚਾਲੇ ਕਰਨਾਟਕ ਦੇ ਇਸ ਖਿਡਾਰੀ ਨੂੰ ਬੋਰਡ ਨੇ ਬੀ.ਸੀ.ਸੀ.ਆਈ. ਤੋਂ ਉਨ੍ਹਾਂ ਨੂੰ ਆਜ਼ਾਦ ਕਰਨ ਨੂੰ ਕਿਹਾ ਹੈ।
ਕਰਨਾਟਕ ਕ੍ਰਿਕਟ ਸੰਘ ਚਾਹੁੰਦਾ ਹੈ ਕਿ ਜੇਕਰ ਉਹ ਸ਼੍ਰੀਲੰਕਾ ਸੀਰੀਜ਼ 'ਚ ਅੱਗੇ ਨਹੀਂ ਖੇਡਣਗੇ ਤਾਂ ਉਨ੍ਹਾਂ ਨੂੰ ਮੁਕਤ ਕੀਤਾ ਜਾਵੇ ਤਾਂ ਜੋ ਉਹ ਆਗਾਮੀ ਰਣਜੀ ਟਰਾਫੀ 'ਚ ਆਪਣੇ ਸਟੇਟ ਦੇ ਲਈ ਕੁਆਰਟਰਫਾਈਨਲ 'ਚ ਖੇਡ ਸਕੇ।
ਫਿਲਹਾਲ ਟੀਮ ਇੰਡੀਆ 'ਚ ਰਾਹੁਲ ਨੂੰ ਮੁਰਲੀ ਵਿਜੇ ਅਤੇ ਸ਼ਿਖਰ ਧਵਨ ਤੋਂ ਸਖਤ ਟੱਕਰ ਮਿਲ ਰਹੀ ਹੈ। ਜਦਕਿ ਰਾਹੁਲ ਇਸ ਸੀਰੀਜ਼ 'ਚ ਆਪਣੇ ਬੱਲੇ ਨਾਲ ਜ਼ਿਆਦਾ ਕੁਝ ਨਹੀਂ ਕਰ ਸਕੇ ਹਨ। ਸਿਰਫ ਕੋਲਕਾਤਾ ਮੈਚ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ 79 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਉਹ ਲਗਾਤਾਰ ਅਸਫਲ ਰਹੇ ਹਨ।
ਭਾਰਤੀ ਕੋਚ ਮਾਰਿਨੇ ਨੇ ਕਿਹਾ, ਨਿਰੰਤਰਤਾ ਦੀ ਕਮੀ ਵੱਡੀ ਚਿੰਤਾ
NEXT STORY