ਮੁੰਬਈ- ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਲਗਾਤਾਰ ਅੱਠ ਹਾਰ ਤੋਂ ਬਾਅਦ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਵਿਚ ਪਹਿਲੀ ਜਿੱਤ ਦਾ ਸਵਾਦ ਚੱਖਿਆ। ਰਾਜਸਥਾਨ ਨੇ ਜੋਸ ਬਟਲਰ ਦੀ 67 ਦੌੜਾਂ ਦੀ ਤੂਫਾਨੀ ਪਾਰੀ ਦੇ ਬਾਵਜੂਦ 20 ਓਵਰਾਂ ਵਿਚ 6 ਵਿਕਟਾਂ 'ਤੇ 158 ਦੌੜਾਂ ਬਣਾਈਆਂ ਜਦਕਿ ਮੁੰਬਈ ਨੇ ਸੂਰਯਕੁਮਾਰ ਯਾਦਵ 51, ਤਿਲਕ ਵਰਮਾ 35, ਈਸ਼ਾਨ ਕਿਸ਼ਨ 29 ਅਤੇ ਟੀਮ ਡੇਵਿਡ ਅਜੇਤੂ 20 ਦੀ ਉਪਯੋਗੀ ਪਾਰੀਆਂ ਨਾਲ 19.2 ਓਵਰਾਂ ਵਿਚ ਪੰਜ ਵਿਕਟਾਂ 'ਤੇ 161 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਮੁੰਬਈ ਨੂੰ ਇਸ ਜਿੱਤ ਨਾਲ ਟੂਰਨਾਮੈਂਟ ਵਿਚ ਪਹਿਲੀ ਵਾਰ 2 ਅੰਕ ਮਿਲੇ ਅਤੇ ਟੀਮ ਨੇ ਆਪਣੇ ਕਪਤਾਨ ਰੋਹਿਤ ਸ਼ਰਮਾ ਨੂੰ ਉਸਦੇ ਜਨਮਦਿਨ 'ਤੇ ਜਿੱਤ ਦਾ ਤੋਹਫਾ ਦੇ ਦਿੱਤਾ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਸੂਰਯ ਨੇ 39 ਗੇਂਦਾਂ 'ਤੇ 51 ਦੌੜਾਂ ਦੀ ਮੈਚ ਜੇਤੂ ਪਾਰੀ ਵਿਚ ਪੰਜ ਚੌਕਿਆਂ ਅਤੇ 2 ਛਕੇ ਲਗਾਏ ਜਦਕਿ ਤਿਲਕ ਨੇ 30 ਗੇਂਦਾਂ 'ਤੇ 35 ਦੌੜਾਂ ਵਿਚ ਇਕ ਚੌਕਾ ਅਤੇ 2 ਛੱਕੇ ਲਗਾਏ। ਮੁੰਬਈ ਨੂੰ ਆਖਰੀ ਓਵਰ ਵਿਚ ਜਿੱਤ ਦੇ ਲਈ ਚਾਰ ਦੌੜਾਂ ਚਾਹੀਦੀਆਂ ਸਨ। ਕੀਰੋਨ ਪੋਲਾਰਡ 14 ਗੇਂਦਾਂ ਵਿਚ 10 ਦੌੜਾਂ ਬਣਾ ਕੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਕੈਚ ਆਊਟ ਹੋਏ। ਕੁਲਦੀਪ ਸੇਨ ਨੇ ਪੋਲਾਰਡ ਦਾ ਵਿਕਟ ਹਾਸਲ ਕੀਤਾ। ਟਿਮ ਡੇਵਿਡ 9 ਗੇਂਦਾਂ ਵਿਚ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 20 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਰਾਜਸਥਾਨ ਨੇ ਵਿਚਾਲੇ ਦੇ ਓਵਰਾਂ ਵਿਚ ਜ਼ਿਆਦਾ ਵਿਕਟਾਂ ਨਹੀਂ ਗੁਆਈਆਂ ਪਰ ਉਹ ਆਪਣੀ ਪਾਰੀ ਨੂੰ ਠੀਕ ਤਰੀਕੇ ਨਾਲ ਖਤਮ ਨਹੀਂ ਕਰ ਸਕਿਆ। ਬਟਲਰ ਨੇ ਇਕ ਹੋਰ ਵਧੀਆ ਪਾਰੀ ਖੇਡੀ। ਨਾਲ ਹੀ ਅੰਤ ਵਿਚ ਅਸ਼ਵਿਨ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਪਿੱਚ 'ਤੇ ਗੇਂਦ ਸ਼ਾਇਦ ਬੱਲੇ 'ਤੇ ਥੋੜੀ ਹੌਲੀ ਆ ਰਹੀ ਹੈ। ਬਟਲਰ ਨੇ 16ਵੇਂ ਵਿਚ ਰਿਤਿਕ ਸ਼ੌਕੀਨ ਦੀ ਗੇਂਦਾਂ 'ਤੇ ਲਗਾਤਾਰ ਚਾਰ ਛੱਕੇ ਮਾਰੇ ਪਰ ਇਸ ਓਵਰ ਦੀ ਆਖਰੀ ਗੇਂਦ 'ਤੇ ਕੈਚ ਆਊਟ ਹੋ ਗਏ। ਬਟਲਰ ਨੇ 52 ਗੇਂਦਾਂ 'ਤੇ 67 ਦੌੜਾਂ ਵਿਚ ਪੰਜ ਚੌਕਿਆਂ ਅਤੇ ਚਾਰ ਛੱਕੇ ਲਗਾਏ। ਦੇਵਦੱਤ ਪਡੀਕੱਲ ਨੇ 15 ਅਤੇ ਕਪਤਾਨ ਸੰਜੂ ਸੈਮਸਨ ਨੇ ਵੀ 16 ਦੌੜਾਂ ਬਣਾਈਆਂ। ਡੇਰਿਲ ਮਿਸ਼ੇਲ ਨੇ 20 ਗੇਂਦਾਂ ਵਿਚ 17 ਦੌੜਾਂ ਦਾ ਯੋਗਦਾਨ ਦਿੱਤਾ। ਹੇਠਲੇ ਕ੍ਰਮ ਵਿਚ ਰਵੀਚੰਦਰਨ ਅਸ਼ਵਿਨ ਨੇ ਆਪਮੇ ਹੱਥ ਖੋਲਦੇ ਹੋਏ 9 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ। ਸ਼ਿਮਰੋਨ ਹਿੱਟਮਾਇਰ ਨੇ 14 ਗੇਂਦਾਂ ਖੇਡੀਆਂ ਪਰ ਅਜੇਤੂ 6 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਪਲੇਇੰਗ ਇਲੈਵਨ :-
ਰਾਜਸਥਾਨ ਰਾਇਲਜ਼ :- ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ, ਵਿਕਟਕੀਪਰ), ਰਾਸੀ ਵੈਨ ਡੇਰ ਡੁਸੇਨ, ਸ਼ਿਮਰੋਨ ਹਿੱਟਮਾਇਰ, ਰਵੀਚੰਦਰਨ ਅਸ਼ਵਿਨ, ਰੀਆਨ ਪਰਾਗ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਕੁਲਦੀਪ ਸੇਨ, ਪ੍ਰਸਿੱਧ ਕ੍ਰਿਸ਼ਣਾ।
ਮੁੰਬਈ ਇੰਡੀਅਨਜ਼ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਉਨਾਦਕਟ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਜਿੱਤ ਦੇ ਨਾਲ ਗੁਜਰਾਤ ਨੇ ਬਣਾਇਆ ਵੱਡਾ ਰਿਕਾਰਡ, ਚੇਨਈ ਤੇ ਰਾਜਸਥਾਨ ਦੀ ਕੀਤੀ ਬਰਾਬਰੀ
NEXT STORY