ਮੋਹਾਲੀ— ਪੰਜਾਬ ਨੇ ਕੇਰਲ ਨੂੰ ਰਣਜੀ ਟਰਾਫੀ ਇਲੀਟ ਗਰੁੱਪ-ਬੀ ਮੈਚ ਦੇ ਤੀਜੇ ਹੀ ਦਿਨ ਮੰਗਲਵਾਰ 10 ਵਿਕਟਾਂ ਨਾਲ ਹਰਾ ਕੇ ਬੋਨਸ ਸਮੇਤ 7 ਅੰਕ ਹਾਸਲ ਕੀਤੇ ਤੇ ਨਾਕਆਊਟ 'ਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਕੇਰਲ ਨੇ ਆਪਣੀ ਦੂਜੀ ਪਾਰੀ 'ਚ 3 ਵਿਕਟਾਂ 'ਤੇ 127 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਦੂਜੀ ਪਾਰੀ 223 ਦੌੜਾਂ 'ਤੇ ਖਤਮ ਹੋ ਗਈ। ਮੁਹੰਮਦ ਅਜ਼ਹਰੂਦੀਨ ਨੇ 168 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ 6 ਵਿਕਟਾਂ ਲੈਣ ਵਾਲੇ ਸਿਧਾਰਥ ਕੌਲ ਨੇ ਦੂਜੀ ਪਾਰੀ ਵਿਚ ਦੋ ਵਿਕਟਾਂ ਹਾਸਲ ਕਰ ਸਕਿਆ, ਜਦਕਿ ਮਯੰਕ ਮਾਰਕੰਡੇ ਨੂੰ 4 ਵਿਕਟਾਂ ਮਿਲੀਆਂ।
ਪੰਜਾਬ ਨੇ 128 ਦੌੜਾਂ ਦੇ ਟੀਚੇ ਨੂੰ ਬਿਨਾਂ ਕੋਈ ਵਿਕਟ ਗੁਆਏ 131 ਦੌੜਾਂ ਬਣਾ ਕੇ ਹਾਸਲ ਕਰ ਲਿਆ। ਸ਼ੁਭਮਨ ਗਿੱਲ ਨੇ 73 ਗੇਂਦਾਂ 'ਤੇ 11 ਚੌਕਿਆਂ ਦੀ ਮਦਦ ਨਾਲ ਅਜੇਤੂ 69 ਤੇ ਜੀਵਨਜੋਤ ਸਿੰਘ ਨੇ 95 ਗੇਂਦਾਂ ਵਿਚ 7 ਚੌਕਿਆਂ ਦੇ ਸਹਾਰੇ ਅਜੇਤੂ 48 ਦੌੜਾਂ ਬਣਾਈਆਂ। ਮੈਚ ਵਿਚ ਕੁਲ 8 ਵਿਕਟਾਂ ਲੈਣ ਵਾਲੇ ਸਿਧਾਰਥ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਇਸ ਸੈਸ਼ਨ ਵਿਚ ਆਪਣੀ ਦੂਜੀ ਜਿੱਤ ਨਾਲ ਪੰਜਾਬ ਦੀ ਟੀਮ ਏ ਤੇ ਬੀ ਗਰੁੱਪ ਵਰਗ ਵਿਚ 20 ਅੰਕਾਂ ਨਾਲ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਵਰਗ ਤੋਂ ਟਾਪ-5 ਟੀਮਾਂ ਨੇ ਨਾਕਆਊਟ ਦੌਰ ਵਿਚ ਜਗ੍ਹਾ ਬਣਾਉਣੀ ਹੈ।
ਅਸ਼ਵਿਨ ਨੇ ਅਭਿਆਸ ਨਾਲ ਦਿੱਤੇ ਵਾਪਸੀ ਦੇ ਸੰਕੇਤ
NEXT STORY