ਕਾਠਮਾਂਡੂ— ਜਬਰ-ਜ਼ਨਾਹ ਦੇ ਦੋਸ਼ੀ ਨੇਪਾਲ ਦੇ ਸਾਬਕਾ ਕ੍ਰਿਕਟ ਕਪਤਾਨ ਸੰਦੀਪ ਲਾਮਿਛਾਨੇ ਨੇ ਫੇਸਬੁੱਕ ਪੋਸਟ ਰਾਹੀਂ 6 ਅਕਤੂਬਰ ਨੂੰ ਨੇਪਾਲ ਪਰਤਣ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਹ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰੇਗਾ ਅਤੇ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰੇਗਾ।
ਲਾਮਿਛਾਨੇ ਨੇ ਆਪਣੇ ਵੈਰੀਫਾਈਡ ਫੇਸਬੁੱਕ ਪੇਜ 'ਤੇ ਲਿਖਿਆ- ਬਹੁਤ ਉਮੀਦ ਅਤੇ ਤਾਕਤ ਨਾਲ, ਮੈਂ ਪੁਸ਼ਟੀ ਕਰਦਾ ਹਾਂ ਕਿ ਮੈਂ ਇਸ 6 ਅਕਤੂਬਰ ਨੂੰ ਆਪਣੇ ਦੇਸ਼ ਨੇਪਾਲ ਪਹੁੰਚ ਰਿਹਾ ਹਾਂ ਅਤੇ ਝੂਠੇ ਦੋਸ਼ਾਂ ਵਿਰੁੱਧ ਕਾਨੂੰਨੀ ਲੜਾਈ ਲੜਨ ਲਈ ਖ਼ੁਦ ਨੂੰ ਨੇਪਾਲ ਦੇ ਹਵਾਲੇ ਕਰ ਦੇਵਾਂਗਾ । ਮੈਂ ਇੱਕ ਵਾਰ ਫਿਰ ਦੁਹਰਾਉਂਦਾ ਹਾਂ ਕਿ ਮੈਂ ਬੇਕਸੂਰ ਹਾਂ ਅਤੇ ਮੈਨੂੰ ਨਿਆਂ ਪ੍ਰਣਾਲੀ ਵਿੱਚ ਪੂਰਾ ਵਿਸ਼ਵਾਸ ਹੈ। ਮੈਨੂੰ ਜਲਦ ਤੋਂ ਜਲਦ ਇਨਸਾਫ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅੱਜ ਤੋਂ ਕ੍ਰਿਕਟ ਨਿਯਮਾਂ 'ਚ ਹੋ ਰਿਹਾ ਹੈ ਵੱਡਾ ਬਦਲਾਅ, ਜਾਣੋ ਇਸ ਬਾਰੇ ਵਿਸਥਾਰ ਨਾਲ
ਜ਼ਿਕਰਯੋਗ ਹੈ ਕਿ ਲਾਮਿਛਾਨੇ ਖਿਲਾਫ ਨਾਬਾਲਗ ਨਾਲ ਜਬਰ-ਜ਼ਨਾਹ ਦੀ ਖਬਰ ਸਾਹਮਣੇ ਆਈ ਸੀ। ਇਕ 17 ਸਾਲਾ ਲੜਕੀ ਨੇ 21 ਅਗਸਤ ਨੂੰ ਕਾਠਮੰਡੂ ਦੇ ਸਿਨਾਮੰਗਲ 'ਚ ਇਕ ਹੋਟਲ 'ਚ ਲਾਮਿਛਾਨੇ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਲਾਮਿਛਾਨੇ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ।
ਲਾਮਿਛਾਨੇ ਜਬਰ-ਜ਼ਨਾਹ ਦਾ ਦੋਸ਼ ਲੱਗਣ ਤੋਂ ਬਾਅਦ ਦੇਸ਼ ਤੋਂ ਫਰਾਰ ਸੀ। ਉਸ ਨੂੰ ਭਗੌੜਾ ਐਲਾਨ ਕਰਦੇ ਕਰਦੇ ਹੋਏ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਸੀ ਅਤੇ ਨੇਪਾਲ ਪੁਲਸ ਦੀ ਬੇਨਤੀ 'ਤੇ ਇੰਟਰਪੋਲ ਨੇ ਲਾਮਿਛਨੇ ਦੇ ਖਿਲਾਫ ਇੱਕ ਸਰਕੂਲੇਸ਼ਨ ਨੋਟਿਸ ਜਾਰੀ ਕੀਤਾ ਸੀ।
ਜ਼ਿਕਰਯੋਗ ਹੈ ਕਿ ਸਪਿਨ ਗੇਂਦਬਾਜ਼ ਲਾਮਿਛਾਨੇ ਨੇ 30 ਵਨਡੇ ਅਤੇ 44 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਨੇਪਾਲ ਦੀ ਨੁਮਾਇੰਦਗੀ ਕੀਤੀ ਹੈ, ਉਸ ਨੇ ਵਨਡੇ 'ਚ 69 ਅਤੇ ਟੀ-20 'ਚ 85 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ISL 2022 ਦਾ ਪਹਿਲਾ ਮੈਚ ਕੇਰਲ ਬਲਾਸਟਰਸ ਅਤੇ ਈਸਟ ਬੰਗਾਲ ਦਰਮਿਆਨ ਹੋਵੇਗਾ
NEXT STORY