ਸਪੋਰਟਸ ਡੈਸਕ— ਖ਼ੁਰਾਂਟ ਸਪਿਨਰ ਰਾਸ਼ਿਦ ਖਾਨ ਨੇ ਬੰਗਲਾਦੇਸ਼ ਖਿਲਾਫ ਤੀਜੇ ਕ੍ਰਿਕਟ ਟੈਸਟ 'ਚ ਅਫਗਾਨਿਸਤਾਨ ਦੀ ਕਪਤਾਨੀ ਕੀਤੀ। ਇਸ ਮੈਚ 'ਚ ਉਤਰਦੇ ਹੀ ਰਾਸ਼ਿਦ ਟੈਸਟ ਕ੍ਰਿਕਟ 'ਚ ਟੈਸਟ ਕਪਤਾਨੀ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ। ਇਸ ਮਾਮਲੇ 'ਚ ਰਾਸ਼ਿਦ ਨੇ ਟੈਸਟ ਕ੍ਰਿਕਟ ਦਾ 15 ਸਾਲ ਪੁਰਾਣਾ ਜ਼ਿੰਬਾਬਵੇ ਦੇ ਟੈਸਟ ਕਪਤਾਨ ਦਾ ਰਿਕਾਰਡ ਵੀ ਤੋੜ ਦਿੱਤਾ।
ਦਰਅਸਲ, ਬੰਗਲਾਦੇਸ਼ ਖਿਲਾਫ ਅੱਜ ਮੈਦਾਨ 'ਤੇ ਉਤਰਦੇ ਹੀ ਰਾਸ਼ਿਦ ਖਾਨ ਨੇ ਇਕ ਨਵਾਂ ਇਤਿਹਾਸ ਰੱਚ ਦਿੱਤਾ। ਰਾਸ਼ਿਦ ਖਾਨ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ ਹਨ। ਰਾਸ਼ਿਦ ਖਾਨ ਦੀ 5 ਸਤੰਬਰ 2019 ਨੂੰ ਉਮਰ 20 ਸਾਲ 350 ਦਿਨ ਹੈ, ਜੋ ਇਕ ਟੈਸਟ ਕਪਤਾਨ ਦੀ ਹੁਣ ਤੱਕ ਦੀ ਸਭ ਤੋਂ ਘੱਟ ਉਪਰ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਿਦ ਖਾਨ ਤੋਂ ਪਹਿਲਾਂ ਇਹ ਵਰਲਡ ਰਿਕਾਰਡ ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਟੇਟੇਂਡਾ ਤਾਇਬੂ ਦੇ ਨਾਂ ਸੀ, ਜਿਨ੍ਹਾਂ ਨੇ 20 ਸਾਲ 358 ਦਿਨ ਦੀ ਉਮਰ 'ਚ ਟੈਸਟ ਟੀਮ ਦੀ ਕਪਤਾਨੀ ਕੀਤੀ ਸੀ। ਟੇਟੇਂਡਾ ਤਾਇਬੂ ਨੇ ਪਹਿਲੀ ਵਾਰ ਸਾਲ 2004 'ਚ ਸ਼੍ਰੀਲੰਕਾ ਖਿਲਾਫ ਟੈਸਟ ਮੈਚ 'ਚ ਕਪਤਾਨੀ ਕੀਤੀ ਸੀ।
ਟੈਸਟ ਮੈਚ 'ਚ ਸਭ ਤੋਂ ਘੱਟ ਉਮਰ 'ਚ ਕਪਤਾਨੀ ਕਰਨ ਵਾਲੇ ਖਿਡਾਰੀ
ਰਾਸ਼ਿਦ ਖਾਨ - 20 ਸਾਲ 350 ਦਿਨ
ਤਦੇਂਦਾ ਤਾਇਬੂ - 20 ਸਾਲ 358 ਦਿਨ
ਨਵਾਬ ਅਲੀ ਪਟੌਦੀ - 21 ਸਾਲ 77 ਦਿਨ
ਵਕਾਰ ਯੂਨਿਸ - 22 ਸਾਲ 15 ਦਿਨ
ਗਰੀਮ ਸਮਿਥ - 22 ਸਾਲ 82 ਦਿਨ
ਸ਼ਾਕਿਬ ਅਲ ਹਸਨ - 22 ਸਾਲ 115 ਦਿਨ
18 ਸਾਲਾਂ ਬਾਅਦ ਗਿਲਕ੍ਰਿਸਟ ਨੇ ਉਠਾਇਆ ਹਰਭਜਨ ਦੀ ਹੈਟ੍ਰਿਕ ’ਤੇ ਸਵਾਲ, ਭੱਜੀ ਦਾ ਇਹ ਰਿਹਾ ਜਵਾਬ
NEXT STORY