ਨਵੀਂ ਦਿੱਲੀ (ਬਿਊਰੋ): ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਖੁਲਾਸਾ ਕੀਤਾ ਹੈ ਕਿ ਹਾਲ ਹੀ ਵਿਚ ਆਸਟ੍ਰੇਲੀਆ ਵਿਚ ਖਤਮ ਹੋਈ ਬਾਰਡਰ-ਗਾਵਸਕਰ ਟ੍ਰਾਫੀ ਦੌਰਾਨ ਸਿਡਨੀ ਵਿਚ ਉਹਨਾਂ ਨੂੰ ਮੇਜ਼ਬਾਨ ਟੀਮ ਦੇ ਖਿਡਾਰੀਆਂ ਨਾਲ ਲਿਫਟ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਅਸ਼ਵਿਨ ਨੇ ਭਾਰਤੀ ਕ੍ਰਿਕਟ ਟੀਮ ਦੇ ਫੀਲਡਿੰਗ ਕੋਚ ਆਰ ਸ਼੍ਰੀਧਰ ਨਾਲ ਯੂ-ਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਕਿਹਾ ਕਿ ਸਿਡਨੀ ਪਹੁੰਚਣ ਮਗਰੋਂ ਉਹਨਾਂ ਨੇ ਸਾਨੂੰ ਸਖ਼ਤ ਪਾਬੰਦੀਆਂ ਨਾਲ ਬੰਦ ਕਰ ਦਿੱਤਾ।
ਅਸ਼ਵਿਨ ਨੇ ਕਿਹਾ ਕਿ ਸਿਡਨੀ ਵਿਚ ਇਕ ਅਨੋਖੀ ਘਟਨਾ ਵਾਪਰੀ। ਈਮਾਨਦਾਰੀ ਨਾਲ ਦੱਸਾਂ ਤਾਂ ਇਹ ਅਜੀਬ ਸੀ। ਭਾਰਤ ਅਤੇ ਆਸਟ੍ਰੇਲੀਆ ਦੋਵੋਂ ਇਕ ਹੀ ਬਾਇਓਬਬਲ ਵਿਚ ਸਨ ਪਰ ਜਦੋਂ ਆਸਟ੍ਰੇਲੀਆਈ ਖਿਡਾਰੀ ਲਿਫਟ ਵਿਚ ਸਨ ਤਾਂ ਉਹਨਾਂ ਨੇ ਭਾਰਤੀ ਖਿਡਾਰੀਆਂ ਨੂੰ ਲਿਫਟ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਅਸ਼ਵਿਨ ਨੇ ਕਿਹਾ ਕਿ ਅਸਲ ਵਿਚ ਉਸ ਸਮੇਂ ਸਾਨੂੰ ਇਹ ਬਹੁਤ ਬੁਰਾ ਲੱਗਾ।
ਉਹਨਾਂ ਮੁਤਾਬਕ, ਅਸੀਂ ਇਕ ਹੀ ਬਾਇਓਬਬਲ ਵਿਚ ਹਾਂ ਪਰ ਤੁਸੀਂ ਲਿਫਟ ਵਿਚ ਬੈਠ ਜਾਂਦੇ ਹੋ ਅਤੇ ਤੁਸੀਂ ਇਕ ਹੀ ਬਬਲ ਵਿਚ ਰਹਿਣ ਵਾਲੇ ਕਿਸੇ ਹੋਰ ਵਿਅਕਤੀ ਨਾਲ ਲਿਫਟ ਸਾਂਝੀ ਨਹੀਂ ਕਰਦੇ, ਸਾਡੇ ਲਈ ਇਹ ਮੁਸ਼ਕਲ ਸਮਾਂ ਸੀ। ਅਸ਼ਵਿਨ ਨੇ ਆਸਟ੍ਰੇਲੀਆ ਦੌਰੇ 'ਤੇ ਖੇਡੇ ਗਏ ਚਾਰ ਮੈਚਾਂ ਦੀ ਟੈਸਟ ਸੀਰੀਜ ਵਿਚ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 12 ਵਿਕਟਾਂ ਲਈਆਂ ਸਨ। ਉਹਨਾਂ ਨੇ ਗੇਂਦਬਾਜ਼ੀ ਦੇ ਨਾਲ-ਨਾਲ ਸਿਡਨੀ ਟੈਸਟ ਵਿਚ ਹਨੁਮਾ ਵਿਹਾਰੀ ਨਾਲ ਮਿਲ ਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਰਾਹੁਲ ਨੇ ਦਿੱਤਾ ਬਿਆਨ, ਕਿਹਾ- ‘ਆਸਟ੍ਰੇਲੀਆ ’ਚ ਇਤਿਹਾਸਿਕ ਜਿੱਤ ਦਾ ਸਿਹਰਾ ਮੈਨੂੰ ਨਾ ਦਿਓ’
NEXT STORY