ਦੁਬਈ– ਰਾਇਲ ਚੈਲੰਜ਼ਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਸਿਰਫ ਕਪਤਾਨ ਵਿਰਾਟ ਕੋਹਲੀ ਤੇ ਏ. ਬੀ. ਡਿਵਲੀਅਰਸ 'ਤੇ ਹੀ ਨਿਰਭਰ ਨਹੀਂ ਹੈ। ਵਿਰਾਟ ਤੇ ਡਿਵਲੀਅਰਸ ਆਰ. ਸੀ. ਬੀ. ਦੇ ਅਹਿਮ ਖਿਡਾਰੀ ਹਨ। ਵਿਰਾਟ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਆਰ. ਸੀ. ਬੀ. ਦੇ ਨਾਲ ਜੁੜਿਆ ਹੈ ਤੇ ਉਸ ਨੇ ਹੁਣ ਤਕ 5412 ਦੌੜਾਂ ਬਣਾਈਆਂ ਹਨ ਜਦਕਿ ਡਿਵਿਲੀਅਰਸ ਨੇ 3724 ਦੌੜਾਂ ਬਣਾਈਆਂ ਹਨ। ਦੋਵੇਂ ਟੀਮ ਦੇ ਤਜਰਬੇਕਾਰ ਤੇ ਮਹੱਤਵਪੂਰਨ ਖਿਡਾਰੀ ਹਨ। ਉਮੇਸ਼ ਨੇ ਕਿਹਾ, ''ਲੋਕ ਕਹਿੰਦੇ ਹਨ ਕਿ ਆਰ.ਸੀ. ਬੀ. ਵਿਰਾਟ ਤੇ ਡਿਵਲੀਅਰਸ 'ਤੇ ਨਿਰਭਰ ਹੈ ਤੇ ਇਨ੍ਹਾਂ ਟੀਮ ਨੂੰ ਕਾਫੀ ਮੈਚ ਜਿਤਾਏ ਹਨ ਪਰ ਤੁਸੀਂ ਪਿਛਲੇ ਸਾਲ ਦੇ ਮੁਕਾਬਲੇ ਨੂੰ ਦੇਖੇ ਤਾਂ ਗੁਰਕੀਰਤ ਸਿੰਘ ਮਾਨ ਤੇ ਸ਼ਿਮਰੋਨ ਹੈੱਟਮਾਇਰ ਨੇ ਟੀਮ ਨੂੰ ਮੈਚ ਜਿਤਾਇਆ ਸੀ। ਇਸ ਲਈ ਇਹ ਕਹਿਣਾ ਗਲਤ ਹੈ ਕਿ ਟੀਮ ਦੋ ਖਿਡਾਰੀਆਂ 'ਤੇ ਨਿਰਭਰ ਹੈ।''
ਉਸ ਨੇ ਕਿਹਾ,''ਟੀਮ ਵਿਚ 11 ਖਿਡਾਰੀ ਹੁੰਦੇ ਹਨ ਤੇ ਜੇਕਰ ਅਸੀਂ ਸਿਰਫ ਦੋ ਖਿਡਾਰੀਆਂ 'ਤੇ ਨਿਰਭਰ ਰਹੇਗਾਂ ਤੇ ਹੋਰ ਖਿਡਾਰੀ ਕੀ ਕਰਨਗੇ। ਟੀਮ ਵਿਚ ਸਾਰਿਆਂ ਦਾ ਯੋਗਦਾਨ ਹੁੰਦਾ ਹੈ। ਵਿਰਾਟ ਤੇ ਡਿਵਿਲੀਅਰਸ ਨੇ ਥੋੜ੍ਹਾ ਜ਼ਿਆਦਾ ਯੋਗਦਾਨ ਦਿੱਤਾ ਹੈ ਪਰ ਉਹ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਹੜਾ ਟੀਮ ਲਈ ਚੰਗਾ ਹੈ।''
ਮਾਨਚੈਸਟਰ ਸਿਟੀ ਦੇ ਮਾਲਕਾਂ ਨੇ ਫਰਾਂਸ ਦੇ ਕਲੱਬ ਨੂੰ ਖਰੀਦਿਆ
NEXT STORY