ਨਵੀਂ ਦਿੱਲੀ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਇਤਿਹਾਸਕ ਡੇਅ-ਨਾਈਟ ਟੈਸਟ ਲਈ ਤਿਆਰੀਆਂ ਜ਼ੋਰਾਂ 'ਤੇ ਹਨ ਪਰ ਇਸ ਵਿਚਾਲੇ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਐੱਸ. ਜੀ. ਗੁਲਾਬੀ ਗੇਂਦਾਂ 'ਤੇ ਲੱਗੀਆਂ ਹਨ, ਜਿਨ੍ਹਾਂ ਨੂੰ ਖਾਸ ਪ੍ਰਕਿਰਿਆ ਅਤੇ ਆਮ ਗੇਂਦਾਂ ਦੀ ਤੁਲਨਾ ਵਿਚ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ।
ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ 22 ਨਵੰਬਰ ਤੋਂ ਈਡਨ-ਗਾਰਡਨ ਮੈਦਾਨ 'ਤੇ ਆਪਣੇ ਕ੍ਰਿਕਟ ਇਤਿਹਾਸ ਦੇ ਪਹਿਲੇ ਡੇਅ-ਨਾਈਟ ਟੈਸਟ ਨੂੰ ਖੇਡਣ ਉਤਰਨਗੀਆਂ, ਜਿਸ ਨੂੰ ਯਾਦਗਾਰ ਬਣਾਉਣ ਲਈ ਪੂਰੇ ਸ਼ਹਿਰ ਨੂੰ ਹੀ ਗੁਲਾਬੀ ਰੰਗ ਵਿਚ ਰੰਗ ਦਿੱਤਾ ਗਿਆ ਹੈ ਪਰ ਡੇਅ-ਨਾਈਟ ਸਵਰੂਪ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਗੁਲਾਬੀ ਗੇਂਦਾਂ ਦੇ ਪਿੱਛੇ ਕਹਾਣੀ ਵੀ ਕਾਫੀ ਦਿਲਚਸਪ ਹੈ, ਜਿਸ ਨੂੰ ਤਿਆਰ ਕਰਨ ਵਿਚ ਨਿਯਮਿਤ ਕੂਕਾਬੂਰਾ ਗੇਂਦਾਂ ਦੀ ਤੁਲਨਾ ਵਿਚ ਤਕਰੀਬਨ 8 ਦਿਨਾਂ ਦਾ ਸਮਾਂ ਲੱਗਦਾ ਹੈ।
ਮੇਜ਼ਬਾਨ ਭਾਰਤੀ ਟੀਮ ਸੀਰੀਜ਼ ਦੇ ਦੂਜੇ ਅਤੇ ਆਖਰੀ ਡੇਅ-ਨਾਈਟ ਟੈਸਟ ਨੂੰ ਐੱਸ. ਜੀ. ਗੁਲਾਬੀ ਗੇਂਦਾਂ ਨਾਲ ਖੇਡੇਗੀ ਜਦਕਿ ਨਿਯਮਿਤ ਟੈਸਟ ਵਿਚ ਸਫੈਦ ਰੰਗ ਦੀਆਂ ਕੂਕਾਬੂਰਾ ਗੇਂਦਾਂ ਨਾਲ ਖੇਡਿਆ ਜਾਂਦਾ ਹੈ। ਐੱਸ. ਜੀ. ਗੇਂਦਾਂ ਅਰਥਾਤ ਸੈਂਸਪੇਰਿਲਸ ਗ੍ਰੀਨਲੈਂਡਸ ਕ੍ਰਿਕਟ ਗੇਂਦਾਂ ਨੂੰ ਭਾਰਤੀ ਖਿਡਾਰੀ ਕਾਫੀ ਪਸੰਦ ਕਰਦੇ ਹਨ ਅਤੇ ਭਾਰਤ ਵਿਚ ਰਣਜੀ ਟਰਾਫੀ ਵਰਗਾ ਘਰੇਲੂ ਟੂਰਨਾਮੈਂਟ ਵੀ ਇਨ੍ਹਾਂ ਐੱਸ. ਜੀ. ਗੇਂਦਾਂ ਨਾਲ ਖੇਡਿਆ ਜਾਂਦਾ ਹੈ।
ਐੱਸ. ਜੀ. ਬ੍ਰਾਂਡ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਸਾਲ 1950 ਤੋਂ ਹੀ ਇਨ੍ਹਾਂ ਗੇਂਦਾਂ ਦਾ ਨਿਰਮਾਣ ਕਰ ਰਿਹਾ ਹੈ। ਗੁਲਾਬੀ ਗੇਂਦਾਂ ਦੀ ਗੱਲ ਕਰੀਏ ਤਾਂ ਇਹ ਨਿਯਮਿਤ ਗੇਂਦਾਂ ਦੀ ਤੁਲਨਾ ਵਿਚ ਕਾਫੀ ਵੱਖ ਹੈ ਅਤੇ ਇਸ ਇਕ ਗੇਂਦ ਨੂੰ ਤਿਆਰ ਕਰਨ ਵਿਚ ਕਾਰੀਗਰਾਂ ਨੂੰ 8 ਦਿਨਾਂ ਦਾ ਸਮਾਂ ਲੱਗਦਾ ਹੈ ਜਦਕਿ ਆਮ ਗੇਂਦਾਂ ਦੋ ਦਿਨ ਵਿਚ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਗੇਂਦਾਂ ਨੂੰ ਮੁੱਖ ਰੂਪ ਨਾਲ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਵਿਚ ਇਸਤੇਮਾਲ ਹੋਣ ਵਾਲਾ ਚਮੜਾ ਵੀ ਵਿਦੇਸ਼ ਤੋਂ ਹੀ ਆਯਾਤ ਕੀਤਾ ਜਾਂਦਾ ਹੈ।

ਗੁਲਾਬੀ ਗੇਂਦ 'ਚ ਕੁਲ 78 ਟਾਂਕੇ ਹੁੰਦੇ ਨੇ
ਗੇਂਦਾਂ ਦਾ ਅੰਦਰੂਨੀ ਹਿੱਸਾ ਕਾਰਕ ਹੈ ਅਤੇ ਰਬੜ ਨਾਲ ਤਿਆਰ ਕੀਤਾ ਜਾਂਦਾ ਹੈ। ਇਸਦਾ ਭਾਰ 156 ਗ੍ਰਾਮ ਹੁੰਦਾ ਹੈ ਤੇ ਇਸ ਦੀ ਗੁਲਾਈ 22.5 ਸੈਂਟੀਮੀਟਰ ਦੀ ਹੁੰਦੀ ਹੈ। ਇਸ ਗੇਂਦ ਵਿਚ ਤਿੰਨ ਤਰ੍ਹਾਂ ਦੀਆਂ ਸਿਲਾਈਆਂ ਕੀਤੀਆਂ ਜਾਂਦੀਆਂ ਹਨ , ਜਿਸ ਵਿਚ ਇਕ ਨੂੰ ਲਿਪ ਸਟਿੱਚ ਕਿਹਾ ਜਾਂਦਾ ਹੈ ਜਦਕਿ ਬਾਕੀ ਦੋ ਗੇਂਦਾਂ ਦੇ ਦੋਵੇਂ ਹਿੱਸਿਆਂ 'ਤੇ ਹੁੰਦੀ ਹੈ, ਜਿਸ ਵਿਚ ਕੁੱਲ 78 ਟਾਂਕੇ ਰਹਿੰਦੇ ਹਨ। ਦੋਵੇਂ ਹਿੱਸਿਆਂ ਦੇ ਟਾਂਕੇ ਗੇਂਦਬਾਜ਼ਾਂ ਨੂੰ ਇਸ ਗੇਂਦ ਨੂੰ ਬਿਹਤਰ ਢੰਗ ਨਾਲ ਫੜਨ ਵਿਚ ਮਦਦਗਾਰ ਹੁੰਦੇ ਹਨ।

ਗੁਲਾਬੀ ਗੇਂਦ ਰੰਗ ਨੂੰ ਲੈ ਕੇ ਕਾਫੀ ਚਰਚਾ 'ਚ ਹੁੰਦੀ ਹੈ-
ਗੁਲਾਬੀ ਗੇਂਦ ਦੀ ਬਨਾਵਟ ਤੋਂ ਵੱਧ ਇਸਦੇ ਰੰਗ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਹੈ। ਦਰਅਸਲ ਇਹ ਗੇਂਦ ਫਲੱਡ ਲਾਈਟ ਵਿਚ ਇਸਤੇਮਾਲ ਕੀਤੀ ਜਾਂਦੀ ਹੈ, ਇਸ ਦੇ ਗੁਲਾਬੀ ਰੰਗ ਨੂੰ ਵੱਧ ਚਮਕੀਲਾ ਬਣਾਉਣ ਲਈ ਗੂੜ੍ਹੇ ਰੰਗ ਨਾਲ ਰੋਗਨ ਕੀਤਾ ਜਾਂਦਾ ਹੈ। ਆਮ ਗੇਂਦਾਂ ਦੀ ਤੁਲਨਾ ਵਿਚ ਵੱਧ ਰੋਗਨ ਨਾਲ ਹਾਲਾਂਕਿ ਇਸਦੇ ਵਤੀਰੇ ਵਿਚ ਲਾਲ ਗੇਂਦਾਂ ਦੀ ਤੁਲਨਾ ਵਿਚ ਬਦਲਾਅ ਆ ਜਾਂਦਾ ਹੈ। ਆਮ ਲਾਲ ਗੇਂਦਾਂ ਦੀ ਚਮਕ ਜਿਥੇ 60 ਤੋਂ 70 ਮਿੰਟ ਤਕ ਬਰਕਰਾਰ ਰਹਿੰਦੀ ਹੈ, ਉਥੇ ਹੀ ਗੁਲਾਬੀ ਗੇਂਦਾਂ ਦੀ ਚਮਕ ਮੈਚ ਦੇ ਦੋ ਤੋਂ ਤਿੰਨ ਸੈਸ਼ਨਾਂ ਤਕ ਬਰਕਰਾਰ ਰਹਿ ਸਕਦੀ ਹੈ।

ਚਮਕ ਵਧਾਉਣ ਲਈ ਗੁਲਾਬੀ ਗੇਂਦ 'ਤੇ ਵਧੇਰੇ ਕੋਟਿੰਗ ਕੀਤੀ ਜਾਂਦੀ ਹੈ
ਗੁਲਾਬੀ ਗੇਂਦ ਨੂੰ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਚਮੜੇ ਨੂੰ ਰੰਗਣ ਤੋਂ ਇਲਾਵਾ ਗੇਂਦ ਤਿਆਰ ਹੋਣ ਤੋਂ ਬਾਅਦ ਵੀ ਇਨ੍ਹਾਂ ਗੇਂਦਾਂ ਦੀ ਚਮਕ ਵਧਾਉਣ ਲਈ ਇਸ 'ਤੇ ਹੋਰ ਕੋਟਿੰਗ ਕੀਤੀ ਜਾਂਦੀ ਹੈ। ਅਜਿਹੇ ਵਿਚ ਇਨ੍ਹਾਂ ਗੇਂਦਾਂ ਨੂੰ ਬਣਾਉਣ ਦੀ ਪ੍ਰਕਿਰਿਆ ਵੀ ਤਕਰੀਬਨ 8 ਦਿਨ ਲੈਂਦੀ ਹੈ।
72 ਗੁਲਾਬੀ ਗੇਂਦਾਂ ਮੁਹੱਈਆ ਕਰਵਾਏਗੀ ਐੱਸ. ਜੀ. ਕੰਪਨੀ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਤੋਂ ਹੋਣ ਵਾਲੇ ਮੁਕਾਬਲੇ ਲਈ, ਜਿਹੜਾ ਦੋਵਾਂ ਦੇਸ਼ਾਂ ਲਈ ਪਹਿਲਾ ਗੁਲਾਬੀ ਗੇਂਦ ਮੁਕਾਬਲਾ ਹੋਵੇਗਾ।

ਮੈਦਾਨ 'ਤੇ ਸਵਿੰਗ ਵਿਚ ਮਦਦਗਾਰ ਸਮਝਿਆ ਜਾਂਦੈ ਗੁਲਾਬੀ ਗੇਂਦ ਨੂੰ
ਜੇਕਰ ਮੈਦਾਨ 'ਤੇ ਵਤੀਰੇ ਦੀ ਗੱਲ ਕਰੀਏ ਤਾਂ ਇਨ੍ਹਾਂ ਗੇਂਦਾਂ (ਗੁਲਾਬੀ ਗੇਂਦਾਂ ਨੂੰ ) ਨੂੰ ਵੱਧ ਸਵਿੰਗ ਵਿਚ ਮਦਦਗਾਰ ਸਮਝਿਆ ਜਾਂਦਾ ਹੈ ਪਰ ਇਨ੍ਹਾਂ ਵਿਚ ਰਿਵਰਸ ਸਵਿੰਗ ਮੁਸ਼ਕਿਲ ਹੁੰਦੀ ਹੈ। ਅਜਿਹੇ ਵਿਚ ਡੇਅ-ਨਾਈ ਟੈਸਟ ਦੌਰਾਨ ਪਿੱਚ ਦਾ ਵੀ ਖੇਡ 'ਤੇ ਕਾਫੀ ਅਸਰ ਪਵੇਗਾ।
ਆਸਟਰੇਲੀਆ-ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ ਪਹਿਲਾ ਡੇਅ-ਨਾਈਟ ਟੈਸਟ : ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਗੁਲਾਬੀ ਗੇਂਦ ਨਾਲ ਪਹਿਲਾ ਡੇਅ-ਨਾਈਟ ਟੈਸਟ ਖੇਡਿਆ ਗਿਆ ਸੀ ਅਤੇ ਮੈਚ ਵਿਚ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿਚ ਕਾਫੀ ਮੁਸ਼ਕਿਲ ਆਈ ਸੀ। ਅਜਿਹੇ ਵਿਚ ਦੇਖਣਾ ਪਵੇਗਾ ਕਿ ਈਡਨ ਗਾਰਡਨ ਮੈਦਾਨ 'ਤੇ ਐੱਸ. ਜੀ. ਗੁਲਾਬੀ ਗੇਂਦ ਕਿਸ ਦੇ ਲਈ ਮਦਦਗਾਰ ਸਾਬਤ ਹੋਵੇਗੀ।
ਕਜ਼ਾਕਿਸਤਾਨ 'ਚ ਹੋਵੇਗਾ ਭਾਰਤ-ਪਾਕਿ ਡੇਵਿਸ ਕੱਪ ਮੁਕਾਬਲਾ
NEXT STORY