ਨਵੀਂ ਦਿੱਲੀ— ਟੀਮ ਇੰਡੀਆ ਨੇ ਸੋਮਵਾਰ ਨੂੰ ਸਿਡਨੀ ਟੈਸਟ ਡਰਾਅ ਹੋਣ ਦੇ ਨਾਲ ਹੀ ਆਸਟਰੇਲੀਆ 'ਚ ਇਤਿਹਾਸ ਰਚ ਦਿੱਤਾ। ਭਾਰਤੀ ਟੀਮ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਉਸ ਦੇ ਘਰ 'ਚ ਟੈਸਟ ਸੀਰੀਜ਼ 'ਚ ਹਰਾਇਆ। ਅਜਿਹੇ 'ਚ ਜੇਕਰ ਟੀਮ ਦੇ ਯੁਵਾ ਵਿਕਟਕੀਪਰ ਰਿਸ਼ਭ ਪੰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਸ਼ਾਨਦਾਰ ਰਿਹਾ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਫਾਰੁਖ ਇੰਜੀਨੀਅਰ ਦਾ ਕਹਿਣਾ ਹੈ ਕਿ ਯੁਵਾ ਵਿਕਟਕੀਪਰ ਰਿਸ਼ਭ ਪੰਤ ਦੀ ਵਿਕਟਕੀਪਿੰਗ 'ਚ ਤਕਨੀਕੀ ਕਮੀਆਂ ਹਨ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਇੰਜੀਨੀਅਰ ਨੇ ਕਿਹਾ, ''ਪੰਤ ਮੈਨੂੰ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਦਿਵਾਉਂਦੇ ਹਨ। ਉਨ੍ਹਾਂ ਦਾ ਅਪ੍ਰੋਚ ਐੱਮ.ਐੱਸ. ਧੋਨੀ ਜਿਹਾ ਹੈ। ਪਰ ਇਸ ਸਮੇਂ ਪੰਤ ਨੂੰ ਆਸਮਾਨ 'ਤੇ ਚੜ੍ਹਾਉਣ ਦੀ ਲੋੜ ਨਹੀਂ ਹੈ ਸਗੋਂ ਇਹ ਸਮਾਂ ਉਨ੍ਹਾਂ ਦਾ ਹੌਸਲਾ ਵਧਾਉਣ ਦਾ ਹੈ। ਪਰ ਤਕਨੀਕੀ ਤੌਰ 'ਤੇ ਉਸ 'ਚ ਕਈ ਕਮੀਆਂ ਹਨ।'' ਹਾਲਾਂਕਿ ਇੰਜੀਨੀਅਰ ਨੇ ਖੱਬੇ ਹੱਥ ਦੇ ਇਸ ਬੱਲੇਬਾਜ਼ ਦੀ ਰੱਜ ਕੇ ਸ਼ਲਾਘਾ ਕੀਤੀ ਹੈ।

ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਇੰਜੀਨੀਅਰ ਬੇਹੱਦ ਪ੍ਰਭਾਵਿਤ ਹਨ। ਇੰਜੀਨੀਅਰ ਨੇ ਅੱਗੇ ਕਿਹਾ, ''ਸਵਾਲ ਇਹ ਹੈ ਕਿ ਵਰਲਡ ਕੱਪ ਲਈ ਕੀ ਅਸੀਂ ਧੋਨੀ ਦੀ ਚੋਣ ਕਰਾਂਗੇ? ਅਸੀਂ ਕਿਵੇਂ ਪੰਤ ਨੂੰ ਡਰਾਪ ਕਰ ਸਕਦੇ ਹਾਂ? ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਚੋਣਕਰਤਾਵਾਂ ਲਈ ਇਹ ਵੱਡਾ ਮਸਲਾ ਹੈ। ਸਾਨੂੰ ਉਨ੍ਹਾਂ ਨੂੰ ਸਮਾਂ ਦੇਣਾ ਚਾਹੀਦਾ ਹੈ। ਉਹ (ਪੰਤ) ਸੁਧਾਰ ਕਰਨਗੇ। ਕਾਸ਼ ਮੈਂ ਉਨ੍ਹਾਂ ਨੂੰ ਇਕ ਚੰਗਾ ਵਿਕਟਕੀਪਰ ਬਣਾਉਣ ਲਈ ਉਨ੍ਹਾਂ ਦੇ ਨਾਲ ਹੁੰਦਾ।''
ਦੱਖਣੀ ਅਫਰੀਕਾ ਵਨ ਡੇ ਸੀਰੀਜ਼ ਲਈ ਆਮਿਰ ਦੀ ਪਾਕਿ ਟੀਮ 'ਚ ਵਾਪਸੀ
NEXT STORY