ਜਲੰਧਰ : ਟੀਮ ਇੰਡੀਆ ਦੇ ਨਵੇਂ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਬੀਤੇ ਦਿਨੀਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨੂੰ ਆਪਣੀ ਨਵੀਂ ਗਰਲਫ੍ਰੈਂਡ ਨਾਲ ਰੂਬਰੂ ਕਰਵਾਇਆ ਸੀ। ਅਮੇਠੀ ਯੂਨੀਵਰਸਿਟੀ ਤੋਂ ਪੜ੍ਹੀ ਈਸ਼ਾ ਲੰਬੇ ਸਮੇਂ ਤੋਂ ਰਿਸ਼ਬ ਨੂੰ ਜਾਣਦੀ ਹੈ। ਦੱਸਿਆ ਜਾਂਦਾ ਹੈ ਕਿ ਈਸ਼ਾ ਵੀ ਉੱਤਰਾਖੰਡ ਤੋਂ ਹੈ। ਅਜਿਹੇ ਵਿਚ ਉਸਦੇ ਤੇ ਰਿਸ਼ਬ ਵਿਚਾਲੇ ਨੇੜਤਾ ਬਣਨ ਵਿਚ ਦੇਰੀ ਨਹੀਂ ਲੱਗੀ। ਈਸ਼ਾ ਬੇਹੱਦ ਖੂਬਸੂਰਤ ਹੈ। ਦੇਖਣ ਵਿਚ ਉਹ ਕਿਸੇ ਬਾਲੀਵੁਡ ਅਭਿਨੇਤਰੀ ਤੋਂ ਘੱਟ ਨਹੀਂ ਲੱਗਦੀ। ਜਦੋਂ ਤੋਂ ਰਿਸ਼ਭ ਪੰਤ ਨੇ ਈਸ਼ਾ ਨਾਲ ਆਪਣਾ ਰਿਲੇਸ਼ਨ ਮੰਨਿਆ ਹੈ, ਉਹ ਸੋਸ਼ਲ ਸਾਈਟਸ 'ਤੇ ਕਾਫੀ ਮਸ਼ਹੂਰ ਹੋ ਗਈ ਹੈ। ਫੈਨਜ਼ ਉਸ ਨੂੰ ਹੁਣ ਤੋਂ ਹੀ ਸਭ ਤੋਂ ਸੋਹਣੀ ਭਾਬੀ ਕਹਿਣ ਲੱਗ ਪਏ ਹਨ।

ਈਸ਼ਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦਰਜਨਾਂ ਅਜਿਹੇ ਮੈਸੇਜ ਆਉਂਦੇ ਹਨ, ਜਿਨ੍ਹਾਂ ਵਿਚ ਉਸ ਨੂੰ ਭਾਰਤੀ ਕ੍ਰਿਕਟਰਾਂ ਦੀ ਸਭ ਤੋਂ ਸੋਹਣੀ ਗਰਲਫ੍ਰੈਂਡ ਦੇ ਤੌਰ 'ਤੇ ਵੀ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ-ਪਹਿਲਾਂ ਈਸ਼ਾ ਦੇ ਇੰਸਟਾਗ੍ਰਾਮ 'ਤੇ ਕਰੀਬ 20 ਹਜ਼ਾਰ ਫਾਲੋਅਰ ਸਨ ਪਰ ਪੰਤ ਵਲੋਂ ਉਸ ਨੂੰ ਆਪਣੀ ਗਰਲਫ੍ਰੈਂਡ ਦੱਸਣ ਵਾਲੀ ਪੋਸਟ ਤੋਂ ਬਾਅਦ ਤੋਂ ਹੀ ਉਸਦੇ ਫਾਲੋਅਰ 10 ਦਿਨਾਂ ਵਿਚ ਹੀ 80 ਹਜ਼ਾਰ ਦੇ ਨੇੜੇ ਪਹੁੰਚ ਗਏ ਹਨ । ਈਸ਼ਾ ਆਪਣੇ ਲਾਈਫ ਸਟਾਈਲ ਤੇ ਡ੍ਰੈਸਿੰਗ ਸੈਂਸ (ਸਮਝ) ਲਈ ਵੀ ਜਾਣੀ ਜਾਂਦੀ ਹੈ। ਉਸਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀਆਂ ਦਰਜਨਾਂ ਤਸਵੀਰਾਂ ਮਿਲ ਜਾਣਗੀਆਂ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਫੈਸ਼ਨ ਦੇ ਮਾਮਲੇ ਵਿਚ ਕਿੰਨੀ ਸਟਾਈਲਿਸ਼ ਹੈ।
ਸਾਰਦੁਲ ਤੇ ਪੰਤ ਨੇ ਇੰਗਲੈਂਡ ਲਾਇਨਜ਼ ਖਿਲਾਫ ਭਾਰਤ-ਏ ਨੂੰ ਦਿਵਾਈ ਜਿੱਤ
NEXT STORY