ਸਪੋਰਟਸ ਡੈਸਕ- ਟੀਮ ਇੰਡੀਆ ਦੇ ਵਿਕਟਕੀਪਰ ਰਿਸ਼ਭ ਪੰਤ ਨਾਲ ਨਵੇਂ ਸਾਲ ਤੋਂ ਪਹਿਲਾਂ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਦਿੱਲੀ ਤੋਂ ਆਪਣੇ ਜੱਦੀ ਸ਼ਹਿਰ ਰੁੜਕੀ ਜਾ ਰਹੇ ਸਨ। ਇਸ ਸੜਕ ਹਾਦਸੇ 'ਚ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਸੱਟਾਂ ਲੱਗਣ ਕਾਰਨ ਉਹ ਮੈਦਾਨ ਤੋਂ ਹੁਣ ਤੱਕ ਦੂਰ ਰਹੇ ਹਨ। ਸਾਰਿਆਂ ਨੂੰ ਉਮੀਦ ਹੈ ਕਿ ਪੰਤ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਪਰ ਉਨ੍ਹਾਂ ਨੂੰ ਮੈਦਾਨ 'ਚ ਪਰਤਣ 'ਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਪੰਤ ਆਪਣੇ ਪ੍ਰਸ਼ੰਸਕਾਂ ਨਾਲ ਸਿਹਤ ਸੰਬੰਧੀ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਇਸ ਦੌਰਾਨ ਰਿਸ਼ਭ ਪੰਤ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
ਦਰਅਸਲ ਸੋਸ਼ਲ ਮੀਡੀਆ 'ਤੇ ਪੰਤ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਪੂਰੀ ਤਿਆਰੀ ਨਾਲ ਮੈਦਾਨ 'ਚ ਆਉਂਦੇ ਹਨ। ਮੈਦਾਨ 'ਚ ਐਂਟਰ ਕਰਨ ਤੋਂ ਪਹਿਲਾਂ ਉਹ ਮੈਦਾਨ ਨੂੰ ਚੁੰਮਦੇ ਹਨ ਅਤੇ ਇਸ ਤੋਂ ਬਾਅਦ ਬਿਨਾਂ ਕਿਸੇ ਸਹਾਰੇ ਦੇ ਚੱਲ ਕੇ ਕ੍ਰੀਜ 'ਤੇ ਜਾਂਦੇ ਹਨ ਅਤੇ ਬੱਲੇਬਾਜ਼ੀ ਕਰਦੇ ਹੋਏ ਕੁਝ ਗੇਂਦਾਂ ਦਾ ਸਾਹਮਣੇ ਕਰਦੇ ਹਨ। ਇਸ ਦੌਰਾਨ ਉੱਥੇ ਮੌਜੂਦ ਦਰਸ਼ਕ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਜ਼ੋਰ-ਜ਼ੋਰ ਨਾਲ ਸੀਟੀਆਂ ਵਜਾਉਂਦੇ ਹਨ। ਇੰਨਾ ਹੀ ਨਹੀਂ ਪੰਤ ਮੈਦਾਨ 'ਚ ਚੌਕੇ ਵੀ ਮਾਰਦੇ ਨਜ਼ਰ ਆਉਂਦੇ ਹਨ ਜਿਸ 'ਤੇ ਦਰਸ਼ਕ ਤਾੜੀਆਂ ਵੀ ਵਜਾਉਂਦੇ ਹਨ।
ਇਹ ਵੀ ਪੜ੍ਹੋ- ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
ਦੱਸ ਦੇਈਏ ਕਿ ਕਾਰ ਹਾਦਸੇ ਤੋਂ ਬਾਅਦ ਉਹ ਪਹਿਲੀ ਵਾਰ ਮੈਦਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ ਹਨ। ਜੋ ਕਿ ਟੀਮ ਇੰਡੀਆ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਇਹ ਵੀਡੀਓ 15 ਅਗਸਤ ਦੀ ਦੱਸੀ ਜਾ ਰਹੀ ਹੈ। ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਕ੍ਰਿਕਟਰ ਪੰਤ ਦੀ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਉਮੀਦ ਕਰ ਰਹੇ ਹਨ ਕਿ ਪੰਤ ਵਨਡੇ ਵਿਸ਼ਵ ਕੱਪ 'ਚ ਵਾਪਸੀ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PCB ਨੇ ਸੁਤੰਤਰਤਾ ਦਿਵਸ ਦੇ ਵੀਡੀਓ 'ਚ ਇਮਰਾਨ ਖਾਨ ਨੂੰ ਕੀਤਾ ਨਜ਼ਰਅੰਦਾਜ਼, ਸੋਸ਼ਲ ਮੀਡੀਆ 'ਤੇ ਲੋਕ ਨਾਰਾਜ਼
NEXT STORY