ਰੁੜਕੀ (ਏਜੰਸੀ) - ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨਵੇਂ ਸਾਲ ਤੋਂ ਪਹਿਲਾਂ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਿਹਾ ਸੀ, ਜਦੋਂ ਉਹ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਗੱਲ ਦਾ ਖ਼ੁਲਾਸਾ ਸਕਸ਼ਮ ਹਸਪਤਾਲ ਦੇ ਡਾਕਟਰ ਸੁਸ਼ੀਲ ਨਗਰ ਨੇ ਕੀਤਾ ਹੈ, ਜਿੱਥੇ ਪੰਤ ਨੂੰ ਲਿਜਾਇਆ ਗਿਆ ਸੀ। ਹਰਿਦੁਆਰ ਪੁਲਸ ਦੇ ਸੀਨੀਅਰ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਪੰਤ ਨੂੰ ਨੀਂਦ ਦੀ ਝਪਕੀ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਮਰਸੀਡੀਜ਼ ਬੈਂਜ਼ ਕਾਰ ਨੂੰ ਅੱਗ ਲੱਗ ਗਈ ਸੀ। ਪੰਤ ਸ਼ੁੱਕਰਵਾਰ ਨੂੰ ਵਾਪਰੇ ਇਸ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਹਾਲਾਂਕਿ ਇਸ ਹਾਦਸੇ ਵਿਚ ਪੰਤ ਦੇ ਸਿਰ, ਪਿੱਠ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਕਾਰ ਵਿਚ ਅੱਗ ਲੱਗਣ ਕਾਰਨ ਉਨ੍ਹਾਂ ਦੀ ਚਮੜੀ ਵੀ ਝੁਲਸ ਗਈ, ਜਿਸ ਲਈ ਪਲਾਸਟਿਕ ਸਰਜਰੀ ਦੀ ਲੋੜ ਪਵੇਗੀ ਅਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜੇਕਰ ਮੰਨੀ ਹੁੰਦੀ ਸ਼ਿਖਰ ਧਵਨ ਦੀ ਇਹ ਸਲਾਹ ਤਾਂ ਭਿਆਨਕ ਹਾਦਸੇ ਦਾ ਸ਼ਿਕਾਰ ਨਾ ਹੁੰਦੇ ਰਿਸ਼ਭ ਪੰਤ, ਵੀਡੀਓ ਵਾਇਰਲ
![PunjabKesari](https://static.jagbani.com/multimedia/13_16_0530362311-ll.jpg)
ਨਾਗਰ ਨੇ ਖੁਲਾਸਾ ਕੀਤਾ ਕਿ ਖਿਡਾਰੀ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਘਰ ਜਾ ਰਿਹਾ ਸੀ ਅਤੇ ਦਿੱਲੀ ਤੋਂ ਰੁੜਕੀ ਵਾਪਸ ਆ ਰਿਹਾ ਸੀ ਕਿ 5.30 ਵਜੇ ਦੇ ਕਰੀਬ ਹਮਦਪੁਰ ਝਾਲ ਨੇੜੇ ਨਰਸਨ ਸਰਹੱਦ 'ਤੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਨਾਗਰ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਤਾਂ ਉਸ ਦੀ ਹਾਲਤ ਗੰਭੀਰ ਸੀ। ਅਸੀਂ ਉਸ ਦਾ ਐਕਸ-ਰੇ ਵੀ ਕੀਤਾ। ਉਸ ਦੇ ਸੱਜੇ ਗੋਡੇ ਵਿੱਚ ਲਿਗਾਮੈਂਟ ਦੀ ਸੱਟ ਤੋਂ ਇਲਾਵਾ ਹੱਡੀ ਵਿਚ ਕੋਈ ਸੱਟ ਨਹੀਂ ਲੱਗੀ ਸੀ, ਜੋ ਐੱਮ.ਆਰ.ਆਈ. ਰਿਪੋਰਟਾਂ ਆਉਣ ਤੋਂ ਬਾਅਦ ਹੋਰ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ: ਹਰਿਆਣਾ ਰੋਡਵੇਜ਼ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਸਨਮਾਨਿਤ
![PunjabKesari](https://static.jagbani.com/multimedia/13_16_0519419642-ll.jpg)
ਨਾਗਰ ਨੇ ਅੱਗੇ ਕਿਹਾ ਉਸ ਦੇ ਮੱਥੇ 'ਤੇ ਦੋ ਕੱਟ ਲੱਗੇ ਹੋਏ ਸੀ ਅਤੇ ਕਮਰ 'ਤੇ ਜ਼ਖ਼ਮ ਸੀ। ਕੋਈ ਵੀ ਜਾਨਲੇਵਾ ਨਹੀਂ ਸੀ। ਉਹ ਹੋਸ਼ ਵਿਚ ਸੀ ਅਤੇ ਚੰਗੀ ਤਰ੍ਹਾਂ ਬੋਲ ਰਿਹਾ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਸਵੇਰੇ ਗੱਡੀ ਕਿਉਂ ਚਲਾ ਰਿਹਾ ਸੀ। ਉਸ ਨੇ ਦੱਸਿਆ ਉਹ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਿਹਾ ਸੀ।” ਹਰਿਦੁਆਰ ਪੁਲਸ ਦੇ ਸੀਨੀਅਰ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਪੰਤ ਨੂੰ ਨੀਂਦ ਦੀ ਝਪਕੀ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਮਰਸੀਡੀਜ਼ ਬੈਂਜ਼ ਕਾਰ ਨੂੰ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ: ਰਿਸ਼ਭ ਪੰਤ ਨੂੰ ਲੈ ਕੇ ਡਾਕਟਰ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ, ਜਾਣੋ ਤਾਜ਼ਾ ਸਥਿਤੀ
ਜਲੰਧਰ ਦੇ ਦਿਵੇਸ਼ ਮੇਹਨ ਨੇ ਏਸ਼ੀਆ ਚੈਂਪੀਅਨਸ਼ਿਪ 'ਚ ਚਮਕਾਇਆ ਭਾਰਤ ਦਾ ਨਾਂ
NEXT STORY