ਸਪੋਰਟਸ ਡੈਸਕ- ਰਿਆਨ ਪ੍ਰਾਗ ਦੇ ਅਜੇਤੂ ਅਰਧ ਸੈਂਕੜੇ ਤੇ ਸ਼ਾਦਨਾਰ ਫੀਲਡਿੰਗ ਅਤੇ ਕੁਲਦੀਪ ਸੇਨ ਦੀਆਂ 4 ਵਿਕਟਾਂ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਆਈ. ਪੀ.ਐੱਲ. ਵਿਚ ਮੰਗਲਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 29 ਦੌੜਾਂ ਨਾਲ ਹਰਾ ਕੇ ਆਪਣੇ ਇਸ ਵਿਰੋਧੀ ਵਿਰੁੱਧ ਲਗਾਤਾਰ ਹਾਰ ਦਾ ਸਿਲਸਿਲਾ ਤੋੜਿਆ। ਰਾਜਸਥਾਨ ਟਾਸ ਗਵਾਉਣ ਤੋਂ ਬਾਅਦ ਪ੍ਰਾਗ ਦੇ ਅਜੇਤੂ ਸੈਂਕੜੇ ਦੇ ਬਾਵਜੂਦ 8 ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕਿਆ ਸੀ। ਆਰ. ਸੀ. ਬੀ. ਲਈ ਹਾਲਾਂਕਿ ਇਹ ਸਕੋਰ ਵੀ ਪਹਾੜ ਵਰਗਾ ਬਣ ਗਿਆ ਤੇ ਉਸ ਦੀ ਟੀਮ 19.3 ਓਵਰਾਂ ਵਿਚ 155 ਦੌੜਾਂ ’ਤੇ ਸਿਮਟ ਗਈ। ਰਾਜਸਥਾਨ ਦੀ ਆਰ. ਸੀ. ਬੀ. ਵਿਰੁੱਧ 2020 ਤੋਂ ਲਗਾਤਾਰ 5 ਮੈਚ ਗਵਾਉਣ ਤੋਂ ਬਾਅਦ ਇਹ ਪਹਿਲੀ ਜਿੱਤ ਹੈ। ਮੌਜੂਦਾ ਆਈ. ਪੀ.ਐੱਲ. ਵਿਚ ਇਹ ਉਸ ਦੀ 8 ਮੈਚਾਂ ਵਿਚ ਛੇਵੀਂ ਜਿੱਤ ਹੈ ਤੇ ਉਹ 12 ਅੰਕਾਂ ਨਾਲ ਚੋਟੀ ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸ਼ੇਰਪੁਰ ਦੇ ਫਨੀ ਗੋਇਲ ਨੇ ਖੂਨਦਾਨ ਕਰਨ ’ਚ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਕਰਵਾਇਆ ਆਪਣਾ ਨਾਂ
ਆਰ. ਸੀ. ਬੀ. ਦੀ ਇਹ 9 ਮੈਚਾਂ ਵਿਚ ਚੌਥੀ ਹਾਰ ਹੈ।ਪ੍ਰਾਗ ਨੇ 31 ਗੇਂਦਾਂ ’ਤੇ ਅਜੇਤੂ 56 ਦੌੜਾਂ ਬਣਾਈਆਂ, ਜਿਸ ਵਿਚ 3 ਚੌਕੇ ਤੇ 4 ਛੱਕੇ ਸ਼ਾਮਲ ਹਨ। ਕਪਤਾਨ ਸੰਜੂ ਸਮੈਸਨ ਨੇ 21 ਗੇਂਦਾਂ ’ਤੇ 27 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ ਇਕ ਗੈਰ-ਜ਼ਿੰਮੇਦਾਰਾਨਾ ਸ਼ਾਟ ਖੇਡੀ, ਜਿਸ ਨਾਲ ਉਸਦੀ ਟੀਮ ਬੈਕਫੁੱਟ ’ਤ ਪਹੁੰਚੀ । ਵਿਚਾਲੇ ਵਿਚ 44 ਗੇਂਦਾਂ ਤਕ ਕੋਈ ਚੌਕਾ ਜਾਂ ਛੱਕਾ ਨਹੀਂ ਲੱਗਾ ਪਰ ਪ੍ਰਾਗ ਦੀ ਕੋਸ਼ਿਸ਼ ਨਾਲ ਆਖਰੀ ਦੋ ਓਵਰਾਂ ਵਿਚ 30 ਦੌੜਾਂ ਬਣੀਆਂ। ਆਰ. ਸੀ. ਬੀ. ਵਲੋਂ ਜੋਸ਼ ਹੇਜ਼ਲਵੁਡ (19 ਦੌੜਾਂ ਦੇ ਕੇ 2 ਵਿਕਟਾਂ), ਵਾਨਿੰਦੂ ਹਸਰੰਗਾ (23 ਦੌੜਾਂ ’ਤੇ 2 ਵਿਕਟਾਂ) ਤੇ ਮੁਹੰਮਦ ਸਿਰਾਜ (30 ਦੌੜਾਂ ’ਤੇ ਦੋ ਵਿਕਟਾਂ) ਸਭ ਤੋਂ ਸਫਲ ਗੇਂਦਬਾਜ਼ ਰਹੇ ਪਰ ਉਨ੍ਹਾਂ ਦੀ ਫੀਲਡਿੰਗ ਚੰਗੀ ਨਹੀਂ ਰਹੀ। ਪ੍ਰਾਗ ਨੂੰ ਹੀ 32 ਦੌੜਾਂ ਦੇ ਨਿੱਜੀ ਸਕੋਰ ’ਤੇ ਹਸਰੰਗਾ ਨੇ ਜੀਵਨਦਾਨ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜੌਲੀ ਸਮੇਤ 2 ਜ਼ਖ਼ਮੀ
ਰਾਜਸਥਾਨ ਲਈ ਸ਼ੁਰੂ ਵਿਚ ਕੁਝ ਵੀ ਅਨਕੁਲੂ ਨਹੀਂ ਰਿਹਾ। ਪਹਿਲਾਂ ਉਸ ਨੇ ਟਾਸ ਗੁਆਇਆ ਅਤੇ ਬਾਅਦ ਵਿਚ ਪਾਵਰ ਪਲੇਅ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ, ਜਿਨ੍ਹਾਂ ਵਿਚ ਸ਼ਾਨਦਾਰ ਫਾਰਮ ਵਿਚ ਚੱਲ ਰਿਹਾ ਜੋਸ ਬਟਲਰ ਵੀ ਸ਼ਾਮਲ ਸੀ, ਜਿਹੜਾ ਸਿਰਫ 8 ਦੌੜਾਂ ਹੀ ਬਣਾ ਸਕਿਆ। ਆਰ. ਸੀ. ਬੀ. ਦੇ ਬੱਲੇਬਾਜ਼ ਵੀ ਨਹੀਂ ਚੱਲ ਸਕੇ। ਉਸ ਦੇ ਸਿਰਫ 4 ਬੱਲੇਬਾਜ਼ ਹੀ ਦੋਹਰੇ ਅੰਕ ਵਿਚ ਪਹੁੰਚੇ। ਉਸ ਨੇ ਪਾਵਰ ਪਲੇਅ ਵਿਚ ਵਿਰਾਟ ਕੋਹਲੀ (9) ਦੀ ਵਿਕਟ ਗੁਆ ਕੇ 37 ਦੌੜਾਂ ਬਣਾਈਆਂ ਸਨ, ਜਿਹੜੀਆਂ ਕਿ ਅਗਲੇ ਓਵਰ ਵਿਚ 3 ਵਿਕਟਾਂ’ਤੇ 37 ਦੌੜਾਂ ਹੋ ਗਈਆਂ। ਇਸ ਤੋਂ ਬਾਅਦ ਟੀਮ ਕਦੇ ਵੀ ਖੇਡ ਵਿਚ ਵਪਸ ਨਹੀਂ ਦਿਸੀ ਸੇਨ ਨੇ ਕਪਤਾਨ ਫਾਫ ਡੂ ਪਲੇਸਿਸ (23) ਤੇ ਗਲੇਨ ਮੈਕਸਵੈੱਲ (0) ਨੂੰ ਲਗਾਤਾਰ ਗੇਂਦਾਂ ’ਤੇ ਭੇਜ ਕੇ ਆਰ. ਸੀ. ਬੀ. ਦੇ ਖੇਮੇ ਵਿਚ ਤਹਿਲਕਾ ਮਚਾ ਦਿੱਤਾ। ਪਿਛਲੇ ਦੋ ਮੈਚਾਂ ਵਿਚ ਪਿਹਲੀ ਗੇਂਦ ’ਤੇ ਆਊਟ ਹੋਣ ਵਾਲਾ ਕੋਹਲੀ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਰਿਆ ਸੀ ।
ਇਹ ਵੀ ਪੜ੍ਹੋ : ਕਿਊਬਾ ਦੇ ਰਾਜਦੂਤ ਨੇ ਪਾਕਿਸਤਾਨ ਦੇ ਮੰਤਰੀ ਇਕਬਾਲ ਦੀ ਟਿੱਪਣੀ 'ਤੇ ਜਤਾਇਆ ਸਖ਼ਤ ਇਤਰਾਜ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦੱ. ਅਫ਼ਰੀਕੀ ਸਪਿਨਰ ਕੇਸ਼ਵ ਮਹਾਰਾਜ ਬੇਹੱਦ ਖ਼ੂਬਸੂਰਤ ਭਾਰਤੀ ਕੱਥਕ ਡਾਂਸਰ ਦੇ ਨਾਲ ਬੱਝੇ ਵਿਆਹ ਦੇ ਬੰਧਨ 'ਚ
NEXT STORY