ਪੈਰਿਸ— ਰੋਜਰ ਫ਼ੈਡਰਰ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਇਸ ਸਾਲ ਰੋਲਾਂਡ ਗੈਰੋਸ ’ਚ ਫ੍ਰੈਂਚ ਓਪਨ ਖੇਡਣਗੇ। 39 ਸਾਲਾ ਟੈਨਿਸ ਖਿਡਾਰੀ ਨੇ ਟਵਿੱਟਰ ’ਤੇ ਕਿਹਾ- ਹੈਲੋ! ਤੁਹਾਨੂੰ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਜਿਨੇਵਾ ਤੇ ਪੈਰਿਸ ’ਚ ਖੇਡਾਂਗਾ। ਉਦੋਂ ਤਕ ਮੈਂ ਸਮੇਂ ਦੀ ਸਹੀ ਵਰਤੋਂ ਕਰਾਂਗਾ। ਮੈਂ ਸਵਿਟਜ਼ਰਲੈਂਡ ’ਚ ਫਿਰ ਤੋਂ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ।
ਅਗਸਤ ’ਚ 40 ਸਾਲ ਦੇ ਹੋਣ ਵਾਲੇ ਫ਼ੈਡਰਰ 2021 ’ਚ ਸਿਰਫ਼ ਇਕ ਹੀ ਟੂਰਨਾਮੈਂਟ ’ਚ ਖੇਡ ਸਕੇ ਹਨ। 20 ਗ੍ਰੈਂਡ ਸਲੈਮ ਜਿੱਤ ਚੁੱਕੇ ਫ਼ੈਡਰਰ ਨੇ ਇਸ ਸਾਲ ਕਤਰ ’ਚ ਇਕ ਮੈਚ ਜਿੱਤਿਆ ਸੀ। ਪਹਿਲਾਂ ਉਹ ਮੈਡਿ੍ਰਡ ’ਚ 2 ਮਈ ਤੋਂ ਹੋਣ ਵਾਲੇ ਟੂਰਨਾਮੈਂਟ ’ਚ ਹਿੱਸਾ ਲੈਣਾ ਚਾਹੁੰੰਦੇ ਸਨ ਪਰ ਹੁਣ 16 ਮਈ ਤੋਂ ਸ਼ੁਰੂ ਹੋ ਰਹੀ ਜੇਨਿਵਾ ’ਚ ਖੇਡਣਗੇ। 30 ਮਈ ਤੋਂ ਫ਼੍ਰੈਂਚ ਓਪਨ ਸ਼ੁਰੂ ਹੋ ਜਾਵੇਗਾ। ਅਜਿਹੇ ’ਚ ਫ਼ੈਡਰਰ ਨੂੰ ਚੰਗਾ ਵਾਰਮਅਪ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਫ਼ੈਡਰਰ ਦੇ ਨਾਂ ’ਤੇ 103 ਕਰੀਅਰ ਟਾਈਟਲ ਹਨ ਪਰ 2015 ਦੇ ਬਾਅਦ ਤੋਂ ਕੋਈ ਕਲੇਅ ਟੂਰ ਨਹੀਂ ਜਿੱਤ ਸਕੇ ਹਨ।
ਦਿੱਲੀ ਪੁਲਸ ਨੇ ਵਿਰਾਟ ਕੋਹਲੀ ਦੀ ਵੀਡੀਓ ਕੀਤੀ ਸਾਂਝੀ, ਜਾਣੋ ਕੀ ਦਿੱਤਾ ਸੰਦੇਸ਼
NEXT STORY