ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ 2018 ਵਿਚ ਆਪਣਾ ਪਹਿਲਾ ਤਮਗਾ ਜਿੱਤਣ ਨੂੰ ਸੁਖਦਾਈ ਅਹਿਸਾਸ ਦੱਸਿਆ ਹੈ।
ਬੋਪੰਨਾ ਨੇ ਇਸ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ''ਏਸ਼ੀਆਈ ਖੇਡਾਂ 2018 ਵਿਚ ਸਾਨੂੰ ਖੁਸ਼ੀ ਹੈ ਕਿ ਅਸੀਂ ਚਾਰ ਸਾਲ ਬਾਅਦ ਜਾ ਕੇ ਫਿਰ ਤੋਂ ਸੋਨ ਤਮਗਾ ਜਿੱਤ ਲਿਆ ਹੈ। ਮੇਰੀ ਤੇ ਦਿਵਿਜ ਦੀ ਜੋੜੀ ਦਾ ਤਾਲਮੇਲ ਚੰਗਾ ਰਿਹਾ ਤੇ ਅਸੀਂ ਇਕ-ਦੂਜੇ ਦੀ ਖੇਡ ਨੂੰ ਉਤਸ਼ਾਹਿਤ ਕੀਤਾ। ਇਹ ਸਾਡੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਹੈ। ਕਜ਼ਾਖ ਜੋੜੀ ਨੇ ਹਾਲਾਂਕਿ ਚੰਗੀ ਚੁਣੌਤੀ ਦਿੱਤੀ ਪਰ ਅਸੀਂ ਜਾਣਦੇ ਸੀ ਕਿ ਅਸੀਂ ਉਨ੍ਹਾਂ ਦੀ ਚੁਣੌਤੀ ਤੋਂ ਪਾਰ ਪਾ ਲਵਾਂਗੇ। ਅਸੀਂ ਯੋਜਨਾ ਅਨੁਸਾਰ ਖੇਡੇ ਤੇ ਖਿਤਾਬ ਜਿੱਤਿਆ।''
ਮੁੱਕੇਬਾਜ਼ੀ : ਮਨੋਜ ਪ੍ਰੀ-ਕੁਆਰਟਰ ਫਾਈਨਲ 'ਚ, ਗੌਰਵ ਸੋਲੰਕੀ ਬਾਹਰ
NEXT STORY