ਸਪੋਰਟਸ ਡੈਸਕ— ਭਾਰਤ ਦੇ ਰੋਹਨ ਬੋਪੰਨਾ ਅਤੇ ਲਿਏਂਡਰ ਪੇਸ ਦੀ ਡਬਲਜ਼ ਜੋੜੀ ਨੇ ਡੇਵਿਸ ਕੱਪ ਟੈਨਿਸ ਕੁਆਲੀਫਾਇਰ ’ਚ ਚੋਟੀ ਦਾ ਦਰਜਾ ਪ੍ਰਾਪਤ ਕ੍ਰੋਏਸ਼ੀਆ ਖਿਲਾਫ ‘ਕਰੋ ਜਾਂ ਮਰੋ’ ਮੁਕਾਬਲੇ ’ਚ ਜਿੱਤ ਦਰਜ ਕੀਤੀ। ਸ਼ਨੀਵਾਰ ਨੂੰ ਦੋਹਾਂ ਨੇ ਜਿੱਤ ਦੇ ਨਾਲ ਕ੍ਰੋਏਸ਼ੀਆ ਦੇ ਖਿਲਾਫ ਭਾਰਤ ਦੀ ਵਾਪਸੀ ਵੀ ਕਰਾਈ। ਪੇਸ ਅਤੇ ਬੋਪੰਨਾ ਦੀ ਤਜਰਬੇਕਾਰ ਜੋੜੀ ਨੇ ਦੋ ਘੰਟੇ 21 ਮਿੰਟ ਤਕ ਚਲੇ ਮੁਕਾਬਲੇ ’ਚ ਕ੍ਰੋਏਸ਼ੀਆ ਦੇ ਮੇਟ ਪੈਵਿਕ ਅਤੇ ਫ੍ਰੈਂਕੋ ਸਕੋਗਰ ਦੀ ਜੋੜੀ ਨੂੰ 6-3, 6-7, 7-5 ਨਾਲ ਹਰਾਇਆ।
ਇਸ ਜਿੱਤ ਦੇ ਬਾਵਜੂਦ ਭਾਰਤੀ ਟੀਮ ਅਜੇ ਵੀ 1-2 ਨਾਲ ਪੱਛੜ ਰਹੀ ਹੈ ਅਤੇ ਉਸ ਨੂੰ ਡੇਵਿਸ ਕੱਪ ਫਾਈਨਲਸ ਲਈ ਕੁਆਲੀਫਾਈ ਕਰਨ ਲਈ ਉਲਟਫੇਰ ਕਰਨੇ ਹੋਣਗੇ ਅਤੇ ਸਿੰਗਲ ਦੇ ਦੋਵੇਂ ਮੁਕਾਬਲੇ ਜਿੱਤਣੇ ਹੋਣਗੇ। ਡੇਵਿਸ ਕੱਪ ਡਬਲਜ਼ ਮੁਕਾਬਲੇ ’ਚ 46 ਸਾਲ ਦੇ ਪੇਸ ਦੀ ਇਹ 45ਵੀਂ ਜਿੱਤ ਹੈ। ਪੇਸ ਨੇ 2020 ਸੈਸ਼ਨ ਲਈ ਸੰਨਿਆਸ ਦਾ ਐਲਾਨ ਕੀਤਾ ਹੈ ਜਿਸ ਨਾਲ ਇਹ ਉਨ੍ਹਾਂ ਦਾ ਆਖਰੀ ਡੇਵਿਸ ਕੱਪ ਮੁਕਾਬਲਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਿੰਗਲ ’ਚ ਸ਼ੁੱਕਰਵਾਰ ਨੂੰ ਪ੍ਰਜਨੇਸ਼ ਗੁਣੇਸ਼ਵਰਨ ਅਤੇ ਰਾਮਕੁਮਾਰ ਰਾਮਨਾਥਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰ ’ਚ ਵਿਕਾਸ ਕ੍ਰਿਸ਼ਨਨ ਕੁਆਰਟਰ ਫਾਈਨਲ ’ਚ
ਮਾਝੇ ਦੀ ਧਰਤੀ ਬੱਲਪੁਰੀਆਂ ਵਿਖੇ ਗੋਲਡ ਕਬੱਡੀ ਕੱਪ 15 ਨੂੰ : ਬਾਬਾ ਇਕਬਾਲ ਸਿੰਘ
NEXT STORY