ਸਪੋਰਟਸ ਡੈਸਕ— ਰਾਸ਼ਟਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਵਿਕਾਸ ਕ੍ਰਿਸ਼ਨਨ (69 ਕਿਲੋਗ੍ਰਾਮ) ਨੇ ਸ਼ੁੱਕਰਵਾਰ ਨੂੰ ਕਿਰਗਿਸਤਾਨ ਦੇ ਨੂਰ ਸੁਲਤਾਨ ਮਮਾਤਾਲੀ ਨੂੰ 5-0 ਨਾਲ ਹਰਾ ਕੇ ਏਸ਼ੀਆ/ਓਸਨੀਆ ਓਲੰਪਿਕ ਕੁਆਲੀਫਾਇਰ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਜਦਕਿ ਨਮਨ ਤੰਵਰ (91 ਕਿਲੋਗ੍ਰਾਮ) ’ਚ ਆਪਣਾ ਹਰਾ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਵਿਕਾਸ ਨੇ ਨੂਰ ਸੁਲਤਾਨ ਨੂੰ ਇਕਪਾਸੜ ਅੰਦਾਜ਼ ’ਚ 5-0 ਨਾਲ ਹਰਾਇਆ ਅਤੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਨਮਨ ਨੂੰ ਹਾਲਾਂਕਿ ਸੀਰੀਆ ਦੇ ਅਲਦੀਨ ਘੋਊਸੂਨ ਦੇ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਹ ਇਸ ਟੂਰਨਾਮੈਂਟ ’ਚੋਂ ਬਾਹਰ ਹੋ ਗਏ।
ਇਸ ਤੋਂ ਪਹਿਲਾਂ ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਸ਼ਨੀਵਾਰ ਮੰਗੋਲੀਆ ਦੇ ਇੰਕਮਨਾਦਾਖ ਖਾਰਖੂ ਨੂੰ ਹਰਾ ਕੇ ਏਸ਼ੀਆਈ ਕੁਆਲੀਫਾਇਰ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਅਤੇ ਹੁਣ ਉਹ ਓਲੰਪਿਕ ‘ਚ ਜਗ੍ਹਾ ਬਣਾਉਣ ਤੋਂ ਇਕ ਜਿੱਤ ਦੂਰ ਹਨ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣਨ ਵਾਲੇ 23 ਸਾਲਾ ਚੋਟੀ ਦਾ ਦਰਜਾ ਪ੍ਰਾਪਤ ਪੰਘਾਲ ਨੇ ਸਖਤ ਮੁਕਾਬਲੇ ‘ਚ ਮੰਗੋਲੀਆਈ ਮੁੱਕੇਬਾਜ਼ ਨੂੰ ਵੰਡੇ ਹੋਏ ਫੈਸਲੇ ‘ਚ 3-2 ਨਾਲ ਹਰਾਇਆ। ਪੰਘਾਲ ਨੇ ਸ਼ੁਰੂ ਤੋਂ ਹੀ ਜਵਾਬੀ ਹਮਲਾ ਕੀਤਾ ਅਤੇ ਪਹਿਲੇ ਦੋ ਦੌਰ ‘ਚ ਖਾਸ ਕਰਕੇ ਖੱਬਾ ਹੱਥ ਕਾਫੀ ਪ੍ਰਭਾਵੀ ਰਿਹਾ। ਮੰਗੋਲੀਆਈ ਮੁੱਕੇਬਾਜ਼ ਤੀਜੇ ਦੌਰ ‘ਚ ਜ਼ਿਆਦਾ ਹਾਵੀ ਰਿਹਾ ਪਰ ਪੰਘਾਲ ਫਿਰ ਵੀ ਜਿੱਤ ਦਰਜ ਕਰਨ ‘ਚ ਸਫਲ ਰਿਹਾ।
ਮਹਿਲਾ T-20 WC : ਪੂਨਮ ਨੇ ਚੰਗੇ ਪ੍ਰਦਰਸ਼ਨ ਲਈ ਹਰਮਨਪ੍ਰੀਤ ਨੂੰ ਦੱਸਿਆ ਪ੍ਰੇਰਨਾ ਸਰੋਤ
NEXT STORY