ਪੁਣੇ- ਪੰਜਾਬ ਕਿੰਗਜ਼ ਦੇ ਵਿਰੁੱਧ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਭਾਵੇਂ ਹੀ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਆਪਣੀ ਛੋਟੀ ਤੋਂ ਛੋਟੀ ਪਾਰੀ ਦੇ ਦੌਰਾਨ ਹੀ ਆਪਣੇ ਨਾਂ ਇਕ ਵੱਡਾ ਰਿਕਾਰਡ ਕਾਇਮ ਕਰ ਲਿਆ ਹੈ। ਰੋਹਿਤ ਨੇ ਟੀ-20 ਫਾਰਮੈੱਟ ਵਿਚ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਹਨ। ਉਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਹ ਵੱਡਾ ਮੁਕਾਮ ਆਪਣੇ ਨਾਂ ਹਾਸਲ ਕਰ ਚੁੱਕੇ ਹਨ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਰੋਹਿਤ ਸ਼ਰਮਾ ਨੇ ਪੰਜਾਬ ਕਿੰਗਜ਼ ਦੇ ਵਿਰੁੱਧ 28 ਦੌੜਾਂ ਦੀ ਪਾਰੀ ਖੇਡੀ। ਇਸ ਛੋਟੀ ਪਾਰੀ ਦੇ ਦੌਰਾਨ ਹੀ ਉਨ੍ਹਾਂ ਨੇ ਟੀ-20 ਫਾਰਮੈੱਟ ਵਿਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਟੀ-20 ਫਾਰਮੈੱਟ ਵਿਚ ਹੁਣ ਰੋਹਿਤ ਸ਼ਰਮਾ ਦੇ ਨਾਂ 10,003 ਦੌੜਾਂ ਹੋ ਗਈਆਂ ਹਨ ਅਤੇ ਉਹ ਦਿੱਗਜ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ। ਟੀ-20 ਵਿਚ 10 ਹਜ਼ਾਰ ਦੌੜਾਂ ਬਣਾਉਣ ਦੇ ਮਾਮਲੇ ਵਿਚ ਰੋਹਿਤ ਸ਼ਰਮਾ 7ਵੇਂ ਨੰਬਰ 'ਤੇ ਆ ਗਏ ਹਨ। ਦੇਖੋ ਰਿਕਾਰਡ
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
14562 : ਕ੍ਰਿਸ ਗੇਲ
11698 : ਸ਼ੋਏਬ ਮਲਿਕ
11474 : ਕੀਰੋਨ ਪੋਲਾਰਡ
10499 : ਆਰੋਨ ਫਿੰਚ
10379 : ਵਿਰਾਟ ਕੋਹਲੀ
10373 : ਡੇਵਿਡ ਵਾਰਨਰ
10003 : ਰੋਹਿਤ ਸ਼ਰਮਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਧਵਨ ਨੇ ਮੁੰਬਈ ਵਿਰੁੱਧ ਬਣਾਇਆ ਵੱਡਾ ਰਿਕਾਰਡ, ਗੇਲ ਤੇ ਵਿਰਾਟ ਨੂੰ ਛੱਡਿਆ ਪਿੱਛੇ
NEXT STORY