ਨਵੀਂ ਦਿੱਲੀ— ਭਾਰਤੀ ਟੀਮ ਦੇ ਹਿੱਟ ਮੈਨ ਰੋਹਿਤ ਸ਼ਰਮਾ ਨੇ ਕੋਲੰਬੋ 'ਚ ਹੋਏ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ 'ਚ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਨਾਂ ਵੱਡਾ ਰਿਕਾਰਡ ਦਰਜ਼ ਕਰ ਲਿਆ ਹੈ। ਇਹ ਉਸ ਦਾ ਸ਼੍ਰੀਲੰਕਾ ਖਿਲਾਫ ਦੂਜਾ ਸੈਂਕੜਾ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਧਰਤੀ 'ਤੇ ਉਨ੍ਹਾਂ ਦੇ ਖਿਲਾਫ ਲਗਾਤਾਰ ਦੂਜਾ ਸੈਂਕੜਾ ਲਗਾਉਣ ਵਾਲਾ ਪਹਿਲਾਂ ਭਾਰਤੀ ਅਤੇ ਦੁਨਿਆ ਦਾ ਚੌਥਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਨੇ 27 ਅਗਸਤ ਨੂੰ ਪੱਲੇਕੇਲੇ 'ਚ ਹੋਏ ਤੀਜੇ ਵਨ ਡੇ 145 ਗੇਂਦਾਂ 'ਚ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਹੁਣ ਉਸ ਨੇ 88 ਗੇਂਦਾਂ 'ਚ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਦ੍ਰਾਵਿੜ ਦੇ ਰਿਕਾਰਡ ਨੂੰ ਛੱਡਿਆ ਪਿੱਛੇ
ਰੋਹਿਤ ਦਾ ਇਹ ਵਨ ਡੇ ਕਰੀਅਰ ਦਾ 13ਵਾਂ ਸੈਂਕੜਾ ਹੈ। ਉਸ ਨੇ ਭਾਰਤ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿੜ ਦੇ ਵਨ ਡੇ 12 ਸੈਂਕੜਿਆਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰੋਹਿਤ ਹੁਣ ਵਨ ਡੇ 'ਚ ਸੈਂਕੜਾ ਲਗਾਉਣ ਦੇ ਮਾਮਲੇ 'ਚ ਗੈਰੀ ਸਰਸਟਨ ਅਤੇ ਡੇਵਿਡ ਵਾਰਨਰ ਦੇ ਨਾਲ 24ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰੋਹਿਤ ਤਿੰਨ ਵਨ ਡੇ ਲਗਾਤਾਰ ਦੋ ਸੈਂਕੜੇ ਲਗਾ ਚੁੱਕਾ ਹੈ। ਇਸ ਮਾਮਲੇ 'ਚ ਉਹ ਸਿਰਫ ਕਪਤਾਨ ਵਿਰਾਟ ਕੋਹਲੀ ਤੋਂ ਪਿੱਛੇ ਹੈ। ਜਿਸ ਨੇ ਚਾਰ ਵਾਰ ਵਨ ਡੇ 'ਚ ਲਗਾਤਾਰ 2 ਸੈਂਕੜੇ ਲਗਾਏ ਹਨ।
ਦੋ ਵਾਰ ਦੋਹਰਾ ਸੈਂਕੜਾ ਲਗਾ ਚੁੱਕਾ ਹੈ ਰੋਹਿਤ
ਰੋਹਿਤ ਸ਼ਰਮਾ ਇਕੱਲਾ ਹੀ ਇਸ ਤਰ੍ਹਾਂ ਦਾ ਖਿਡਾਰੀ ਹੈ। ਜਿਸ ਨੇ ਵਨ ਡੇ 'ਚ 2 ਵਾਰ ਦੋਹਰਾ ਸੈਂਕੜਾ ਲਗਾਇਆ ਹੈ। ਉਸ ਨੇ ਆਪਣਾ ਪਹਿਲਾਂ ਦੌਹਰਾ ਸੈਂਕੜਾ 2013 'ਚ ਆਸਟਰੇਲੀਆ ਖਿਲਾਫ ਲਗਾਇਆ ਸੀ ਇਸ 'ਚ ਉਸ ਨੇ 209 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਦੂਜਾ ਦੋਹਰਾ ਸੈਂਕੜਾ ਉਸ ਨੇ 2014 'ਚ ਸ਼੍ਰੀਲੰਕਾ ਖਿਲਾਫ ਲਗਾਇਆ ਸੀ। ਇਸ 'ਚ ਉਸ ਨੇ 264 ਦੌੜਾਂ ਬਣਾਈਆਂ ਸਨ।
ਤਮੀਮ ਨੂੰ ਅੰਪਾਇਰ ਨਾਲ ਬਹਿਸ ਕਰਨੀ ਪਈ ਭਾਰੀ, ਲੱਗਾ ਮੈਚ ਫੀਸ ਦਾ ਜੁਰਮਾਨਾ
NEXT STORY