ਨਵੀਂ ਦਿੱਲੀ, (ਬਿਊਰੋ)— ਸ਼੍ਰੀਲੰਕਾ ਖਿਲਾਫ ਬੁੱਧਵਾਰ ਨੂੰ ਹੋਏ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਰੋਹਿਤ ਸ਼ਰਮਾ ਨੇ ਜ਼ਬਰਦਸਤ ਬੈਟਿੰਗ ਕਰਦੇ ਹੋਏ ਕਰੀਅਰ ਦੀ ਤੀਜੀ ਡਬਲ ਸੈਂਚੁਰੀ ਲਗਾ ਦਿੱਤੀ ਹੈ। ਉਹ ਇਕ ਤੋਂ ਜ਼ਿਆਦਾ ਡਬਲ ਸੈਂਚੁਰੀ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਕ੍ਰਿਕਟਰ ਹਨ। ਸਬੱਬ ਨਾਲ ਇਹ ਡਬਲ ਸੈਂਚੁਰੀ ਉਨ੍ਹਾਂ ਨੇ ਆਪਣੀ ਮੈਰਿਜ ਐਨੀਵਰਸਰੀ ਦੇ ਦਿਨ ਹੀ ਲਗਾਈ। ਰੋਹਿਤ ਅਤੇ ਰਿਤਿਕਾ ਦਾ ਵਿਆਹ 13 ਦਸੰਬਰ 2015 ਨੂੰ ਹੋਇਆ ਸੀ।
ਰੋਹਿਤ ਦੇ ਸਾਲੇ ਲਗਦੇ ਹਨ ਯੁਵਰਾਜ
ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਹਿੱਟਮੈਨ ਰੋਹਿਤ ਸ਼ਰਮਾ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੇ ਜੀਜਾ ਲਗਦੇ ਹਨ। ਦਰਅਸਲ, ਰੋਹਿਤ ਦੀ ਪਤਨੀ ਰਿਤਿਕਾ, ਯੁਵੀ ਦੀ ਮੂੰਹਬੋਲੀ ਭੈਣ ਹੈ। ਵਿਆਹ ਤੋਂ ਪਹਿਲਾਂ ਰਿਤਿਕਾ ਬਤੌਰ ਸਪੋਰਟਸ ਮੈਨੇਜਰ ਕੰਮ ਕਰਦੀ ਸੀ। ਇਕ ਇੰਟਵਿਊ 'ਚ ਰਿਤਿਕਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਪੋਰਟਸ ਮੈਨੇਜਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਰੋਹਿਤ ਅਤੇ ਯੁਵਰਾਜ ਦੋਵੇਂ ਉਸ ਦੇ ਕਲਾਈਂਟ ਸਨ। ਉਸੇ ਸਮੇਂ ਯੁਵਰਾਜ ਨੇ ਉਨ੍ਹਾਂ ਨੂੰ ਮੂੰਹਬੋਲੀ ਭੈਣ ਮੰਨਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਰਿਤਿਕਾ ਯੁਵੀ ਨੂੰ ਰੱਖੜੀ ਬੰਨ੍ਹਣ ਲੱਗੀ। ਇਸ ਰਿਸ਼ਤੇ ਨਾਲ ਰੋਹਿਤ ਸ਼ਰਮਾ ਯੁਵੀ ਦੇ ਜੀਜਾ ਲਗਦੇ ਹਨ। ਯੁਵਰਾਜ ਨੇ ਇਨ੍ਹਾਂ ਦੋਹਾਂ ਵਿਚਾਲੇ ਮਿਡੀਏਟਰ ਦਾ ਰੋਲ ਵੀ ਨਿਭਾਇਆ। ਸਾਲ 2008 'ਚ ਰੋਹਿਤ ਅਤੇ ਰਿਤਿਕਾ ਦੀ ਪਹਿਲੀ ਮੁਲਾਕਾਤ ਵੀ ਯੁਵੀ ਨੇ ਕਰਵਾਈ ਸੀ। ਰੀਬਾਕ ਦੇ ਲਈ ਐਡ ਸ਼ੂਟ ਦੇ ਦੌਰਾਨ ਯੁਵੀ ਨੇ ਹੀ ਦੋਹਾਂ ਨੂੰ ਮਿਲਵਾਇਆ ਸੀ।
ਜਦੋਂ ਆਸਟਰੇਲੀਆ ਤੋਂ ਲੈ ਆਏ ਡੇਢ ਲੱਖ ਦੀਆਂ ਜੀਂਸ ਅਤੇ ਟੀ-ਸ਼ਰਟ
ਟੀਮ ਇੰਡੀਆ ਦੇ ਖਿਡਾਰੀਆਂ ਦੇ ਮੁਤਾਬਕ ਰੋਹਿਤ ਟੀਮ ਦੇ ਸਭ ਤੋਂ ਆਲਸੀ ਖਿਡਾਰੀਆਂ 'ਚੋਂ ਇਕ ਹਨ। ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਸੌਂ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ਼ਾਪਿੰਗ ਦਾ ਖਾਸ ਸ਼ੌਕ ਹੈ। ਇਕ ਵਾਰ ਉਨ੍ਹਾਂ ਨੇ ਆਸਟਰੇਲੀਆ 'ਚ ਚਾਰ ਜੀਂਸ ਅਤੇ 10 ਟੀ-ਸ਼ਰਟ ਡੇਢ ਲੱਖ ਰੁਪਏ 'ਚ ਖਰੀਦੀਆਂ ਸਨ।
ਮੋਹਾਲੀ 'ਚ ਭਾਰਤੀ ਟੀਮ ਲਈ ਕੀਤਾ ਡੈਬਿਊ, ਇਸ ਸਰੀਰਕ ਸਮੱਸਿਆ ਨਾਲ ਜੂਝ ਰਿਹੈ ਇਹ ਕ੍ਰਿਕਟਰ
NEXT STORY