ਸਿਡਨੀ : ਕਪਤਾਨ ਕੋਹਲੀ ਦੀ ਰਾਏ ਦੇ ਉਲਟ ਭਾਰਤੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਿੰਦਰ ਸਿੰਘ ਧੋਨੀ ਲਈ ਬੱਲੇਬਾਜ਼ੀ ਸਥਾਨ 4 ਨੰਬਰ ਹੈ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਨੂੰ ਤੈਅ ਕਰਨ 'ਚ ਲੱਗੀ ਹੈ ਅਤੇ ਰੋਹਿਤ ਨੇ ਕਿਹਾ ਕਿ ਇਹ ਉਸ ਦੀ ਨਿਜੀ ਰਾਏ ਹੈ। ਕਪਤਾਨ ਤੇ ਕੋਚ ਦਾ ਫੈਸਲਾ ਆਖਰੀ ਹੋਵੇਗਾ। ਧੋਨੀ ਨੇ ਸ਼ਨੀਵਾਰ ਨੂੰ ਆਸਟਰੇਲੀਆ ਖਿਲਾਫ ਪਹਿਲੇ ਵਨ ਡੇ 'ਚ 96 ਗੇਂਦਾਂ ਖੇਡ ਕੇ 51 ਦੌੜਾਂ ਦੀ ਪਾਰੀ ਖੇਡੀ 'ਤੇ ਭਾਰਤ ਨੂੰ ਇਹ ਮੈਚ 34 ਦੌੜਾਂ ਨਾਲ ਗੁਆਉਣਾ ਪਿਆ। ਇਸ ਦੇ ਨਾਲ ਧੋਨੀ ਦੀ ਵਰਤਮਾਨ ਫਾਰਮ ਨੂੰ ਲੈ ਕੇ ਫਿਰ ਬਹਿਸ ਹੋਣੀ ਸ਼ੁਰੂ ਹੋ ਗਈ ਹੈ।

ਭਾਰਤੀ ਟੀਮ ਵਲੋਂ ਸੈਂਕੜਾ ਲਾਉਣ ਵਾਲੇ ਰੋਹਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਨਿਜੀ ਤੌਰ 'ਤੇ ਮੇਰਾ ਮੰਨਣਾ ਹੈ ਕਿ ਧੋਨੀ ਦਾ 4 ਨੰਬਰ 'ਤੇ ਬੱਲੇਬਾਜ਼ੀ ਕਰਨਾ ਟੀਮ ਲਈ ਸਹੀ ਸਾਬਤ ਹੋ ਸਕਦਾ ਹੈ ਪਰ ਸਾਡੇ ਕੋਲ ਅੰਬਾਤੀ ਰਾਇਡੂ ਹੈ ਜੋ ਵਾਸਵਤ ਵਿਚ 4 ਨੰਬਰ 'ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਇਸ 'ਤੇ ਨਿਰਭਰ ਕਰਦਾ ਹੈ ਕਿ ਕਪਤਾਨ ਅਤੇ ਕੋਚ ਕੀ ਸੋਚਦੇ ਹਨ। ਕੋਹਲੀ ਨੇ ਇਸ ਤੋਂ ਪਹਿਲਾਂ ਇਸ ਸਥਾਨ ਲਈ ਆਪਣੀ ਪਸੰਦ ਰਾਇਡੂ ਨੂੰ ਦੱਸਿਆ ਸੀ। ਭਾਰਤ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਦੇ ਵਨ ਡੇ ਵਿਚ 22ਵੇਂ ਸੈਂਕੜੇ ਅਤੇ ਧੋਨੀ ਦੇ ਨਾਲ 141 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 9 ਵਿਕਟਾਂ 'ਤੇ 254 ਦੌੜਾਂ ਹੀ ਬਣਾ ਸਕਿਆ ਸੀ।''

ਰੋਹਿਤ ਨੇ ਕਿਹਾ, ''ਜੇਕਰ ਤੁਸੀਂ ਧੋਨੀ ਦੀ ਓਵਰਆਲ ਬੱਲੇਬਾਜ਼ੀ 'ਤੇ ਗੌਰ ਕਰੋ ਤਾਂ ਉਨ੍ਹਾਂ ਦਾ ਸਟ੍ਰਾਈਕਰੇਟ 90 ਦੇ ਕਰੀਬ ਹੈ। ਅੱਜ ਹਾਲਾਤ ਵੱਖ ਸੀ। ਜਦੋਂ ਉਹ ਬੱਲੇਬਾਜ਼ੀ ਲਈ ਆਏ ਤਾਂ ਅਸੀਂ 3 ਵਿਕਟਾਂ ਗੁਆ ਚੁੱਕੇ ਸੀ ਅਤੇ ਆਸਟਰੇਲੀਆ ਬਹੁਤ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ। ਇਸ ਲਈ ਅਸੀਂ ਕ੍ਰੀਜ਼ 'ਤੇ ਕੁਝ ਸਮਾਂ ਬਿਤਾਇਆ ਅਤੇ ਇੱਥੇ ਤੱਕ ਕਿ ਮੈਂ ਵੀ ਤੇਜੀ ਨਾਲ ਦੌੜਾਂ ਨਹੀਂ ਬਣਾ ਸਕਿਆ। ਮੈਂ ਵੀ ਕੁਝ ਸਮਾਂ ਲਿਆ ਕਿਉਂਕਿ ਅਸੀਂ ਇਹ ਸਾਂਝੇਦਾਰੀ ਨਿਭਾਉਣਾ ਚਾਹੁੰਦੇ ਸੀ। ਜੇਕਰ ਅਸੀਂ ਉਸ ਸਮੇਂ ਇਕ ਹੋਰ ਵਿਕਟ ਗੁਆ ਦਿੰਦੇ ਤਾਂ ਮੈਚ ਉੱਥੇ ਹੀ ਸਾਡੇ ਹੱਥੋਂ ਨਿਕਲ ਜਾਂਦਾ। ਇਸ ਲਈ ਅਸੀਂ ਉਸ ਸਮੇਂ ਸਾਂਝੇਦਾਰੀ 'ਤੇ ਜ਼ਿਆਦਾ ਧਿਆਨ ਦਿੱਤਾ।''

ਰੋਹਿਤ ਨੇ ਕਿਹਾ, ''ਧੋਨੀ ਲਈ ਇਹ ਬੇਹੱਦ ਆਸਾਨ ਹੈ ਅਤੇ ਉਹ ਚੀਜ਼ਾਂ ਉਲਝਾਉਂਦੇ ਨਹੀਂ। ਅਸੀਂ ਸਾਂਝੇਦਾਰੀ ਨਿਭਾਉਣ 'ਤੇ ਗੱਲ ਕੀਤੀ ਕਿਉਂਕਿ ਤਦ ਇਹ ਜ਼ਰੂਰੀ ਸੀ। ਭਾਰਤ ਨੇ ਸ਼ਿਖਰ ਧਵਨ, ਕੋਹਲੀ ਅਤੇ ਰਾਇਡੂ ਦੇ ਵਿਕਟ ਜਲਦੀ ਗੁਆ ਦਿੱਤੇ ਅਤੇ ਰੋਹਿਤ ਨੇ ਕਿਹਾ ਕਿ ਇਸ ਨਾਲ ਹੋਰ ਬੱਲੇਬਾਜ਼ਾਂ 'ਤੇ ਪਾਰੀ ਦੀ ਸੰਭਾਲਣ ਦਾ ਦਬਾਅ ਬਣ ਗਿਆ। ਅਸੀਂ ਜਾਣਦੇ ਸੀ ਕਿ ਗੇਂਦਬਾਜ਼ਾਂ ਨੂੰ ਦਬਾਅ 'ਚ ਲਿਆ ਸਕਦੇ ਹਾਂ। ਬਦਕਿਸਮਤੀ ਨਾਲ ਅਸੀਂ ਗਲਤ ਸਮੇਂ 'ਤੇ ਵਿਕਟ ਗੁਆਏ। ਪਹਿਲੇ 3 ਵਿਕਟ ਅਤੇ ਉਸ ਤੋਂ ਬਾਅਦ ਜਦੋਂ ਸਾਂਝੇਦਾਰੀ ਕਾਰਨ ਅਸੀਂ ਮਜ਼ਬੂਤ ਸਥਿਤੀ ਵਿਚ ਲੱਗ ਰਹੇ ਸੀ ਤਦ ਧੋਨੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਸਾਨੂੰ ਲੱਗ ਗਿਆ ਸੀ ਕਿ ਹੁਣ ਟੀਚੇ ਤੱਕ ਪੁਹੰਚਣਾਂ ਮੁਸ਼ਕਲ ਹੋਵੇਗਾ।''
ਪੰਡਯਾ ਤੇ ਰਾਹੁਲ ਦੀ ਜਗ੍ਹਾ ਇਸ ਯੰਗ ਬ੍ਰਿਗੇਡ ਨੂੰ ਮਿਲਿਆ ਭਾਰਤੀ ਟੀਮ 'ਚ ਮੌਕਾ
NEXT STORY