ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਬਾਰੇ ਵੱਡਾ ਬਿਆਨ ਦਿੱਤਾ ਹੈ। ਉਥੇ ਹੀ ਉਨ੍ਹਾਂ ਨੇ ਇਸ ਗੱਲ 'ਤੇ ਵੀ ਸਫਾਈ ਦਿੱਤੀ ਹੈ ਕਿ ਉਨ੍ਹਾਂ ਦਾ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀ ਪਲਾਨ ਹੋਵੇਗਾ। ਰੋਹਿਤ ਨੇ ਇਹ ਵੀ ਦੱਸਿਆ ਕਿ ਸਿਡਨੀ ਟੈਸਟ 'ਚ ਉਨ੍ਹਾਂ ਨੇ ਬਾਹਰ ਬੈਠਣ ਦਾ ਫੈਸਲਾ ਕਿਉਂ ਲਿਆ।
ਉਥੇ ਹੀ ਰੋਹਿਤ ਨੇ ਕਿਹਾ ਕਿ ਉਹ ਫਿਲਹਾਲ ਕ੍ਰਿਕਟ ਛੱਡ ਕੇ ਕਿਤੇ ਨਹੀਂ ਜਾ ਰਹੇ। ਰੋਹਿਤ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਕਰ ਰਹੇ ਸਨ ਪਰ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਸਨ, ਇਸ ਲਈ ਸਿਡਨੀ ਟੈਸਟ ਤੋਂ ਖੁਦ ਨੂੰ ਵੱਖ ਰੱਖਣਾ ਜ਼ਰੂਰੀ ਸੀ।
ਰੋਹਿਤ ਸ਼ਰਮਾ ਨੇ ਸ਼ਨੀਵਾਰ (4 ਜਨਵਰੀ) ਨੂੰ 'ਸਟਾਰ ਸਪੋਰਟਸ' 'ਤੇ ਗੱਲਬਾਤ ਕਰਦੇ ਹੋਏ ਇਹ ਸਾਫ ਕਰ ਦਿੱਤਾ ਕਿ ਉਹ ਫਿਲਹਾਲ ਕ੍ਰਿਕਟ ਛੱਡ ਕੇ ਕਿਤੇ ਨਹੀਂ ਜਾ ਰਹੇ। ਰੋਹਿਤ ਨੇ ਕਿਹਾ, 'ਮੈਂ ਜਲਦੀ ਹੀ ਰਿਟਾਇਰ ਨਹੀਂ ਹੋਣ ਵਾਲਾ। ਮੈਂ ਇਸ ਮੁਕਾਬਲੇ ਤੋਂ ਹਟਣ ਦਾ ਫੈਸਲਾ ਸਿਰਫ ਇਸ ਲਈ ਕੀਤਾ ਕਿਉਂਕਿ ਦੌੜਾਂ ਮੇਰੇ ਕੋਲੋਂ ਦੌੜਾਂ ਨਹੀਂ ਬਣ ਰਹੀਆਂ ਸਨ। ਮੈਂ ਸਖ਼ਤ ਮਿਹਨਤ ਕਰਾਂਗਾ ਅਤੇ ਕਮਬੈਕ ਕਰਾਂਗਾ। ਅਜੇ ਦੌੜਾਂ ਨਹੀਂ ਬਣ ਰਹੀਆਂ ਪਰ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ 5 ਮਹੀਨਿਆਂ ਬਾਅਦ ਵੀ ਦੌੜਾਂ ਨਹੀਂ ਬਣਨਗੀਆਂ।'
ਇਹ ਵੀ ਪੜ੍ਹੋ- ਮੈਚ ਦੇ ਪਹਿਲੇ ਦਿਨ ਹੀ ਬੁਮਰਾਹ ਤੇ ਕੋਂਸਟਾਸ ਵਿਚਾਲੇ ਹੋ ਗਈ ਤੂੰ-ਤੂੰ-ਮੈਂ-ਮੈਂ, ਭੱਖ ਗਿਆ ਮਾਹੌਲ (ਵੀਡੀਓ)
Team first, always! 🇮🇳
📹 EXCLUSIVE: @ImRo45 sets the record straight on his selfless gesture during the SCG Test. Watch his full interview at 12:30 PM only on Cricket Live! #AUSvINDOnStar 👉 5th Test, Day 2 | LIVE NOW | #BorderGavaskarTrophy #ToughestRivalry #RohitSharma pic.twitter.com/uyQjHftg8u
— Star Sports (@StarSportsIndia) January 4, 2025
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਨੂੰ ਸਿਡਨੀ ਮੈਚ 'ਚ ਬਾਹਰ ਕੱਢਣ 'ਤੇ ਭੜਕੇ ਨਵਜੋਤ ਸਿੱਧੂ
ਹਿਟਮੈਨ ਨੇ ਕਿਹਾ- ਮੈਂ ਇਸ ਟੈਸਟ ਤੋਂ ਹਟਣ ਦਾ ਫੈਸਲਾ ਕੀਤਾ ਹੈ ਪਰ ਮੈਂ ਕਿਤੇ ਨਹੀਂ ਜਾ ਰਿਹਾ ਹਾਂ। ਇਹ ਸੰਨਿਆਸ ਲੈਣ ਜਾਂ ਫਾਰਮੈਟ ਤੋਂ ਦੂਰ ਜਾਣ ਦਾ ਫੈਸਲਾ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਾਈਕ, ਪੈੱਨ ਜਾਂ ਲੈਪਟਾਪ ਨਾਲ ਕੋਈ ਕੀ ਲਿਖਦਾ ਹੈ ਜਾਂ ਕਹਿੰਦਾ ਹੈ, ਉਹ ਸਾਡੇ ਲਈ ਕੋਈ ਫੈਸਲਾ ਨਹੀਂ ਲੈ ਸਕਦੇ, ਮੈਂ ਸਿਡਨੀ ਆਉਣ ਤੋਂ ਬਾਅਦ ਮੈਚ ਨਾ ਖੇਡਣ ਦਾ ਫੈਸਲਾ ਕੀਤਾ... ਹਾਂ, ਦੌੜਾਂ ਨਹੀਂ ਬਣ ਰਹੀਆਂ ਪਰ ਉੱਥੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਦੋ ਮਹੀਨਿਆਂ ਜਾਂ ਛੇ ਮਹੀਨਿਆਂ ਬਾਅਦ ਦੌੜਾਂ ਨਹੀਂ ਬਣਾ ਸਕੋਗੇ, ਮੈਂ ਇੰਨਾ ਪਰਿਪੱਕ ਹਾਂ ਕਿ ਮੈਨੂੰ ਪਤਾ ਹੈ ਕਿ ਮੈਂ ਕੀ ਕਰ ਰਿਹਾ ਹਾਂ।
ਇਹ ਵੀ ਪੜ੍ਹੋ- 8ਵੀਂ ਤਕ ਦੇ ਸਕੂਲ ਰਹਿਣਗੇ ਬੰਦ, ਹੱਡ ਚੀਰਵੀਂ ਠੰਡ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲਿਆ ਫੈਸਲਾ
ਇਸ ਦੌਰਾਨ ਰੋਹਿਤ ਨੇ ਸਪੱਸ਼ਟ ਕੀਤਾ ਕਿ ਸਿਡਨੀ ਟੈਸਟ ਤੋਂ ਹਟਣਾ ਉਨ੍ਹਾਂ ਦਾ ਫੈਸਲਾ ਸੀ, ਉਨ੍ਹਾਂ ਨੇ ਇੱਥੇ (ਸਿਡਨੀ) ਆ ਕੇ ਕੋਚ (ਗੌਤਮ ਗੰਭੀਰ) ਅਤੇ ਮੁੱਖ ਚੋਣਕਾਰ (ਅਜੀਤ ਅਗਰਕਰ) ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਜਾਂਦੇ-ਜਾਂਦੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਤੇ ਨਹੀਂ ਜਾ ਰਹੇ ਹਨ। ਰੋਹਿਤ ਨੇ ਕਿਹਾ- 'ਮੈਂ ਕਿਤੇ ਨਹੀਂ ਜਾ ਰਿਹਾ'।
2 ਬੱਚਿਆਂ ਦਾ ਪਿਓ ਹਾਂ, ਪਤਾ ਹੈ ਕਦੋਂ ਕੀ ਕਰਨਾ ਹੈ : ਰੋਹਿਤ
No one can decide my future! ❌
📹 EXCLUSIVE: @rohitsharma45 sets the record straight on his selfless gesture during the SCG Test. Watch his full interview at 12:30 PM only on Cricket Live!#AUSvINDOnStar 👉 5th Test, Day 2 | LIVE NOW | #BorderGavaskarTrophy #RohitSharma pic.twitter.com/FUjYXx9ebZ
— Star Sports (@StarSportsIndia) January 4, 2025
ਇਸ ਦੌਰਾਨ ਰੋਹਿਤ ਨੇ ਇਹ ਵੀ ਕਿਹਾ ਕਿ ਮੈਂ ਇਕ ਸਮਝਦਾਰ ਆਦਮੀ ਹਾਂ, ਦੋ ਬੱਚਿਆਂ ਦਾ ਪਿਤਾ ਹਾਂ, ਇਸ ਲਈ ਮੈਨੂੰ ਪਤਾ ਹੈ ਕਿ ਮੈਨੂੰ ਕਦੋਂ ਅਤੇ ਕੀ ਫੈਸਲਾ ਲੈਣਾ ਹੈ। ਜਦੋਂ ਤੋਂ ਮੈਂ 2007 'ਚ ਇੱਥੇ ਆਇਆ ਹਾਂ, ਉਦੋਂ ਤੋਂ ਹੀ ਮੈਂ ਸੋਚ ਰਿਹਾ ਹਾਂ ਕਿ ਮੈਂ ਖੁਦ ਨੂੰ ਜਿੱਤਣਾ ਹੈ। ਇਸ ਦੌਰਾਨ ਰੋਹਿਤ ਨੇ ਕਿਹਾ ਕਿ ਮੈਨੂੰ ਜੋ ਠੀਕ ਲੱਗਦਾ ਹੈ ਕਿ ਮੈਂ ਓਹੀ ਕਰਦਾ ਹਾਂ, ਮੈਂ ਦੂਜੇ ਲੋਕਾਂ ਬਾਰੇ ਨਹੀਂ ਸੋਚਦਾ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਸਿਰਫ਼ 22 ਦੌੜਾਂ ਬਣਾ ਕੇ ਵੀ ਇਤਿਹਾਸ ਰਚ ਗਿਆ ਇਹ ਖਿਡਾਰੀ, ਤੋੜਿਆ ਸਹਿਵਾਗ ਦਾ ਮਹਾਰਿਕਾਰਡ
NEXT STORY