ਰਾਂਚੀ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਰਾਂਚੀ ਦੇ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 153 ਦੌੜਾਂ ਬਣਾਈਆਂ ਤੇ ਭਾਰਤ ਦੇ ਸਾਹਮਣੇ 154 ਦੌੜਾ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਤੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਸ ਮੈਚ ਦੇ ਦੌਰਾਨ ਛੱਕਾ ਲਗਾਉਂਦੇ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਨਾਂ ਇਕ ਵੱਡਾ ਰਿਕਾਰਡ ਕਾਇਮ ਕਰ ਲਿਆ ਹੈ।
ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਗਏ ਟੀ-20 ਮੈਚ ਵਿਚ ਛੱਕਾ ਲਗਾਉਂਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਵਿਚ 450 ਛੱਕੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਅੰਤਰਰਾਸ਼ਟਰੀ ਮੈਚਾਂ ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਿਆਂ ਦੀ ਸੂਚੀ ਵਿਚ ਹੁਣ ਉਹ ਤੀਜੇ ਸਥਾਨ 'ਤੇ ਆ ਗਏ ਹਨ। ਰੋਹਿਤ ਸ਼ਰਮਾ ਤੋਂ ਅੱਗੇ ਹੁਣ ਸਿਰਫ ਵੈਸਟਇੰਡੀਜ਼ ਦੇ ਕ੍ਰਿਸ ਗੇਲ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਹੀ ਹਨ। ਇਹ ਦੋਵੇਂ ਬੱਲੇਬਾਜ਼ ਹੀ ਛੱਕੇ ਲਗਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਤੋਂ ਅੱਗੇ ਹਨ।
ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਛੱਕੇ
(ਟੈਸਟ+ ਵਨ ਡੇ + ਟੀ-20)
553- ਕ੍ਰਿਸ ਗੇਲ
476- ਸ਼ਾਹਿਦ ਅਫਰੀਦੀ
454- ਰੋਹਿਤ ਸ਼ਰਮਾ
398- ਬ੍ਰੈਡਮ ਮੈੱਕਲਮ
ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਛੱਕੇ
160 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
147 ਰੋਹਿਤ ਸ਼ਰਮਾ, ਭਾਰਤ
124 ਕ੍ਰਿਸ ਗੋਲ, ਵਿੰਡੀਜ਼
119 ਇਯੋਨ ਮੋਰਗਨ, ਇੰਗਲੈਂਡ
113 ਆਰੋਨ ਫਿੰਚ, ਆਸਟਰੇਲੀਆ
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
50 ਛੱਕੇ ਮਾਰਨ ਦੇ ਲਈ ਰੋਹਿਤ ਸ਼ਰਮਾਂ ਨੇ ਖੇਡੀਆਂ ਇੰਨੀਆਂ ਪਾਰੀਆਂ
0 ਤੋਂ 50 - 126 ਪਾਰੀਆਂ
51 ਤੋਂ 100 - 40 ਪਾਰੀਆਂ
101 ਤੋਂ 150- 38 ਪਾਰੀਆਂ
151 ਤੋਂ 200- 38 ਪਾਰੀਆਂ
201 ਤੋਂ 250 - 28 ਪਾਰੀਆਂ
251 ਤੋਂ 300- 31 ਪਾਰੀਆਂ
301 ਤੋਂ 350 - 30 ਪਾਰੀਆਂ
351 ਤੋਂ 400- 29 ਪਾਰੀਆਂ
401 ਤੋਂ 450- 44 ਪਾਰੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧਵਨ ਲਈ ਖਤਰੇ ਦੀ ਘੰਟੀ, ਰੋਹਿਤ-ਰਾਹੁਲ ਦੇ ਇਸ ਰਿਕਾਰਡ ਨੇ ਰੋਕਿਆ ਵਾਪਸੀ ਦਾ ਰਸਤਾ
NEXT STORY