ਨਵੀਂ ਦਿੱਲੀ— ਮਹਾਨ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਨਾਂ ਪੂਰੀ ਦੁਨੀਆ ਦੇ ਲੋਗ ਜਾਣਦੇ ਹਨ। ਮੈਚ ਦੌਰਾਨ ਸਟੇਡੀਅਮ 'ਚ ਬੈਠੇ ਸਾਰੇ ਫੈਨਸ ਦੀ ਨਜ਼ਰ ਉਸ 'ਤੇ ਟਿੱਕੀ ਹੁੰਦੀ ਹੈ, ਪਰ ਹੁਣ ਇਕ ਇਸ ਤਰ੍ਹਾਂ ਦਾ ਨਜ਼ਾਰਾਂ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਲਿਸਬਨ 'ਚ ਸਿਰਫ ਖੇਡੇ ਗਏ ਪੁਰਤਗਾਲ ਅਤੇ ਅਲਜੀਰਿਆ ਦੇ ਮੈਚ ਤੋਂ ਬਾਅਦ ਰੋਨਾਲਡੋ ਦੇ ਬੇਟੇ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। 7 ਸਾਲ ਦੇ ਜੂਨੀਅਰ ਰੋਨਾਲਡੋ ਨੇ ਲੇਫਟ ਕਾਰਨਰ ਦੇ ਟਾਪ ਤੋਂ ਗੋਲ ਕੀਤਾ। ਉਸ ਸਮੇਂ ਰੋਨਾਲਡੋ ਵੀ ਉਸ ਨੂੰ ਉੱਥੋ ਗੋਲ ਕਰਦੇ ਦੇਖ ਹੱਸਣ ਲੱਗੇ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਇਸ ਮੈਚ 'ਚ ਪੁਰਤਗਾਲ ਨੇ ਅਲਜੀਰਿਆ ਨੂੰ 3-0 ਨਾਲ ਹਰਾਇਆ ਸੀ। ਮੈਚ ਦੇ ਨਾਲ ਹੀ ਸਟਾਰ ਖਿਡਾਰੀ ਰੋਨਾਲਡੋ ਨੇ ਆਪਣੀ ਰਾਸ਼ਟਰੀ ਟੀਮ ਪੁਰਤਗਾਲ 'ਚ ਵਾਪਸੀ ਕੀਤੀ। ਉਹ ਇਸ ਤੋਂ ਪਹਿਲਾਂ ਖੇਡੇ ਗਏ ਦੋ ਦੋਸਤਾਨਾ ਮੈਚਾਂ 'ਚ ਟੀਮ ਦੇ ਨਾਲ ਨਹੀਂ ਸਨ। ਪਿਛਲੇ 10 ਦਿਨਾਂ 'ਚ ਪੁਰਤਗਾਲ ਨੇ ਟਚੂਨੀਸ਼ਿਆ ਨੂੰ 2-2 ਨਾਲ ਡ੍ਰਾ 'ਤੇ ਰੋਕਿਆ, ਉੱਥੇ ਹੀ ਬੇਲਜੀਅਮ ਦੇ ਨਾਲ ਗੋਲਰਹਿਤ ਡ੍ਰਾ ਮੈਚ ਖੇਡਿਆ ਹੈ। ਪੁਰਤਗਾਲ ਨੂੰ ਸਪੇਨ ਖਿਲਾਫ 15 ਜੂਨ ਨੂੰ ਖੇਡਦੇ ਹੋਏ ਵਿਸ਼ਵ ਕੱਪ ਅਭਿਆਨ ਦਾ ਆਜ਼ਾਰ ਕਰਨਾ ਹੈ। ਇਸ ਤੋਂ ਬਾਅਦ ਉਸ ਨੂੰ 20 ਜੂਨ ਨੂੰ ਮਾਰਕੋ ਅਤੇ ਫਿਰ ਈਰਾਨ ਨਾਲ ਭਿੜਨਾ ਹੈ।
ਅਫਗਾਨਿਸਤਾਨ ਟੀਮ 'ਚ ਭਾਰਤ ਨਾਲੋ ਕਾਫੀ ਚੰਗੇ ਸਪਿਨ ਗੇਂਦਬਾਜ਼ ਹਨ : ਸਟੈਨਿਕਜਈ
NEXT STORY