ਏਕਤੁਰਿਨਬੁਰਗ (ਰੂਸ) (ਨਿਕਲੇਸ਼ ਜੈਨ)– ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਚੁਣੌਤੀ ਦੇਣ ਦਾ ਅਧਿਕਾਰ ਰੂਸ ਦੇ ਇਯਾਨ ਨੈਪੋਮਨਿਆਚੀ ਨੇ ਹਾਸਲ ਕਰ ਲਿਆ ਹੈ। ਫਿਡੇ ਕੈਂਡੀਡੇਟ ਸ਼ਤਰੰਜ ਚੈਂਪੀਅਨਸ਼ਿਪ ਦੇ 13ਵੇਂ ਰਾਊਂਡ ਤੋਂ ਬਾਅਦ ਇਕ ਰਾਊਂਡ ਪਹਿਲਾਂ ਹੀ ਨੈਪੋਮਨਿਆਚੀ ਟੂਰਨਾਮੈਂਟ ਦਾ ਜੇਤੂ ਬਣ ਗਿਆ ਹੈ । 13 ਰਾਊਂਡਾਂ ਤੋਂ ਬਾਅਦ ਨੈਪੋਮਨਿਆਚੀ ਦੇ 8.5 ਅੰਕ ਹਨ ਜਦਕਿ ਉਸਦੇ ਨੇੜਲੇ ਵਿਰੋਧੀ ਅਨੀਸ਼ ਦੇ 7.5 ਅੰਕ ਹਨ, ਅਜਿਹੇ ਵਿਚ ਟਾਈਬ੍ਰੇਕ ਦੇ ਨਿਯਮਾਂ ਅਨੁਸਾਰ ਕਿਉਂਕਿ ਅਨੀਸ਼ ਗਿਰੀ ਨੂੰ ਨੈਪੋਮਨਿਆਚੀ ਨੇ 1.5-0.5 ਦੇ ਨਿੱਜੀ ਸਕੋਰ ਨਾਲ ਪਿੱਛੇ ਕੀਤਾ ਹੋਇਆ ਹੈ, ਅਜਿਹੇ ਵਿਚ ਨੈਪੋਮਨਿਆਚੀ ਦਾ ਖਿਤਾਬ ਜਿੱਤਣਾ ਤੈਅ ਹੋ ਗਿਆ ਹੈ। ਹੁਣ ਨੈਪੋਮਨਿਆਚੀ ਇਸ ਸਾਲ ਦੇ ਅੰਤ ਵਿਚ ਦੁਬਈ ਵਿਚ ਹੋਣ ਵਾਲੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਚੈਂਪੀਅਨ ਦੇ ਤਾਜ ਨੂੰ ਚੁਣੌਤੀ ਦੇਵੇਗਾ।
ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਫਿਡੇ ਕੈਂਡੀਡੇਟ ਦੇ 13ਵੇਂ ਰਾਊਂਡ ਵਿਚ ਨੈਪੋਮਨਿਆਚੀ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਦੇ ਨਾਲ ਆਪਣਾ ਮੁਕਾਬਲਾ ਡਰਾਅ ਖੇਡਿਆ ਪਰ ਉਸ ਤੋਂ ਠੀਕ ਪਿੱਛੇ ਚੱਲ ਰਿਹਾ ਨੀਦਰਲੈਂਡ ਦਾ ਅਨੀਸ਼ ਗਿਰੀ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਦੇ ਹੱਥੋਂ ਹਾਰ ਗਿਆ। ਹੋਰਨਾਂ ਮੁਕਾਬਲਿਆਂ ਵਿਚ ਚੀਨ ਦੇ ਵਾਂਗ ਹਾਓ ਨੂੰ ਯੂ. ਐੱਸ. ਦੇ ਫਬਿਆਨੋ ਕਰੂਆਨਾ ਨੇ ਤੇ ਰੂਸ ਦੇ ਆਲੇਕਸੀਂਕੋਂ ਕਿਰਿਲ ਨੂੰ ਚੀਨ ਦੇ ਡਿੰਗ ਲੀਰੇਨ ਨੇ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ- IPL 'ਚ ਡਿਵਿਲੀਅਰਸ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ
ਰਾਊਂਡ-13 ਤੋਂ ਬਾਅਦ ਨੈਪੋਮਨਿਆਚੀ 8.5 ਅੰਕ, ਅਨੀਸ਼ 7.5 ਅੰਕ, ਫਬਿਆਨੋ ਤੇ ਮੈਕਸਿਮ 7 ਅੰਕ, ਡਿੰਗ 6 ਅੰਕ, ਵਾਂਗ 5 ਅੰਕ, ਆਲੇਕਸੀਂਕੋਂ 4.5 ਅੰਕਾਂ ’ਤੇ ਖੇਡ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੈਂਗਲੁਰੂ ਨੇ 10 ਤੋਂ 15 ਜ਼ਿਆਦਾ ਦੌੜਾਂ ਬਣਾਈਆਂ : ਪੰਤ
NEXT STORY