ਅਹਿਮਦਾਬਾਦ- ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਮੰਗਲਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਇਕ ਦੌੜ ਦੀ ਹਾਰ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਟੀਮ ਨੂੰ ਸ਼ਾਇਦ 10 ਤੋਂ 15 ਦੌੜਾਂ ਜ਼ਿਆਦਾ ਬਣਾਉਣ ਦਿੱਤੀਆਂ। ਏ ਬੀ ਡਿਵਿਲੀਅਰਸ ਨੇ 42 ਗੇਂਦਾਂ 'ਚ ਪੰਜ ਛੱਕਿਆਂ ਤੇ ਤਿੰਨ ਚੌਕਿਆਂ ਦੀ ਮਦਦ ਨਾਲ 75 ਦੌੜਾਂ ਦੀ ਪਾਰੀ ਖੇਡੀ। ਜਿਸ ਨਾਲ ਬੈਂਗਲੁਰੂ ਦੀ ਟੀਮ ਨੇ ਪੰਜ ਵਿਕਟਾਂ 'ਤੇ 171 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਦਿੱਲੀ ਦੀ ਟੀਮ ਸ਼ਿਮਰੋਨ ਹੇਟਮਾਇਰ (25 ਗੇਂਦਾਂ, ਅਜੇਤੂ 53, ਚਾਰ ਛੱਕੇ, 2 ਚੌਕੇ) ਦੇ ਤੂਫਾਨੀ ਅਰਧ ਸੈਂਕੜੇ ਤੇ ਕਪਤਾਨ ਰਿਸ਼ਭ ਪੰਤ (48 ਗੇਂਦਾਂ 'ਚ ਅਜੇਤੂ 58, 6 ਚੌਕੇ) ਦੇ ਨਾਲ ਉਸਦੀ 7.2 ਓਵਰਾਂ 'ਚ 78 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 20 ਓਵਰਾਂ 'ਚ ਚਾਰ ਵਿਕਟਾਂ 'ਤੇ 170 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਪੰਤ ਨੇ ਮੈਚ ਤੋਂ ਬਾਅਦ ਕਿਹਾ ਕਿ ਬਹੁਤ ਨਿਰਾਸ਼ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਵਿਕਟ 'ਤੇ ਉਨ੍ਹਾਂ ਨੇ 10 ਤੋਂ 15 ਦੌੜਾਂ ਜ਼ਿਆਦਾ ਬਣਾ ਲਈਆਂ। ਹੇਟਮਾਇਰ ਨੇ ਸ਼ਾਨਦਾਰ ਪਾਰੀ ਖੇਡੀ ਤੇ ਉਸਦੀ ਬਦੌਲਤ ਅਸੀਂ ਟੀਚੇ ਦੇ ਨੇੜੇ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਨੂੰ 14 ਜਾਂ 16 ਦੌੜਾਂ ਬਣਾਉਣੀਆਂ ਸਨ ਤਾਂ ਅਸੀਂ ਯੋਜਨਾ ਬਣਾ ਰਹੇ ਸੀ ਕਿ ਜੋ ਵੀ ਸਟ੍ਰਾਈਕ 'ਤੇ ਹੋਵੇਗਾ ਉਹ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਸਾਰੇ ਮੈਚਾਂ ਤੋਂ ਸਕਾਰਾਤਮਕ ਪੱਖ ਲੈਣਾ ਵਧੀਆ ਹੁੰਦਾ ਹੈ, ਇਕ ਨੌਜਵਾਨ ਟੀਮ ਦੇ ਰੂਪ 'ਚ ਅਸੀਂ ਹਰ ਦਿਨ ਸੁਧਾਰ ਕਰਨਾ ਚਾਹੁੰਦੇ ਹਾਂ।
ਇਹ ਖ਼ਬਰ ਪੜ੍ਹੋ- IPL 'ਚ ਡਿਵਿਲੀਅਰਸ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡਿਵਿਲੀਅਰਸ ਦੀ ਤੂਫਾਨੀ ਪਾਰੀ ਨਾਲ ਸੋਸ਼ਲ ਮੀਡੀਆ 'ਤੇ ਬਣੇ ਮਜ਼ੇਦਾਰ ਮੀਮਸ
NEXT STORY