ਲੁਸਾਨੇ— ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਡੋਪਿੰਗ ਮਾਮਲੇ 'ਚ ਚਾਰ ਸਾਲ ਦੀ ਪਾਬੰਦੀ ਲੱਗਣ ਦੇ ਬਾਅਦ ਵੀ ਰੂਸ 2022 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਕੁਆਲੀਫਾਇੰਗ ਮੁਕਾਬਲੇ ਖੇਡ ਸਕਦਾ ਹੈ। ਵਾਡਾ ਦੀ ਕਾਰਜਕਾਰੀ ਕਮੇਟੀ ਨੇ ਰੂਸ 'ਤੇ ਇਕ ਐਂਟੀ ਡੋਪਿੰਗ ਲੈਬਾਰਟਰੀ ਨਾਲ ਗਲਤ ਅੰਕੜੇ ਦੇਣ ਦੇ ਦੋਸ਼ ਲਗਾਏ ਤੇ ਇਸ ਕਾਰਨ ਉਸ 'ਤੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ, ਜਿਸ ਨਾਲ ਉਹ ਟੋਕੀਓ ਓਲੰਪਿਕ 2020 ਤੇ ਬੀਜਿੰਗ ਵਿੰਟਰ ਓਲੰਪਿਕ 2022 ਸਮੇਤ ਗਲੋਬਲ ਖੇਡ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕੇਗਾ। ਵਾਡਾ ਦੀ ਪਾਲਣਾ ਸਮੀਖਿਆ ਕਮੇਟੀ ਦੇ ਪ੍ਰਧਾਨ ਜੋਨਾਥਨ ਟੇਲਰ ਨੇ ਕਿਹਾ ਕਿ ਚੂਕਿ ਕੁਆਲੀਫਾਇਰ ਨਾਲ ਵਿਸ਼ਵ ਚੈਂਪੀਅਨਸ਼ਿਪ ਤੈਅ ਨਹੀਂ ਹੋਵੇਗਾ ਇਸ ਲਈ ਰੂਸ ਇਸ ਵਿਚ ਹਿੱਸਾ ਲੈ ਸਕਦਾ ਹੈ। ਇਹ ਫੈਸਲਾ ਵਿਸ਼ਵ ਕੱਪ ਦੇ ਪੱਧਰ ਦੇ ਮੁਕਾਬਲਿਆਂ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਫੀਫਾ ਇਸ ਦੇ ਲਈ ਨਵੀਂ ਪੇਸ਼ਕਸ਼ ਲਿਆ ਸਕਦਾ ਹੈ। ਫੀਫਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਰੂਸ 'ਤੇ ਲੱਗੀ ਪਾਬੰਦੀ ਦੇ ਅਸਰ ਦੀ ਸਮੀਖਿਆ ਕਰੇਗਾ। ਰੂਸ ਨੇ 2018 'ਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।
ਰਾਸ਼ਟਰਮੰਡਲ ਖੇਡਾਂ 2022 ਦੌਰਾਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਨ ਦੀ ਕੋਈ ਯੋਜਨਾ ਨਹੀਂ : CGF
NEXT STORY