ਮੈਡ੍ਰਿਡ– ਕੈਸਪਰ ਰੂਡ ਨੇ ਦਰਦ ਰੋਕੂ ਦਵਾਈਆਂ ਦੀ ਮਦਦ ਨਾਲ ਪੱਸਲੀ ਦੀ ਸੱਟ ’ਤੇ ਕਾਬੂ ਪਾ ਕੇ ਫ੍ਰਾਂਸਿਸਕੋ ਸੇਰੁੰਡੋਲੋ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ ਤੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਜਗ੍ਹਾ ਬਣਾਈ। ਰੂਡ ਨੇ ਮੈਚ ਦੌਰਾਨ ਤਿੰਨ ਵਾਰ ਆਪਣੀ ਪੱਸਲੀ ਦਾ ਇਲਾਜ ਕਰਵਾਇਆ ਤੇ ਕਾਜ਼ਾ ਮੈਗਿਕਾ ਸੈਂਟਰ ਕੋਰਟ ’ਤੇ 6-4, 7-5 ਨਾਲ ਜਿੱਤ ਹਾਸਲ ਕੀਤੀ।
ਨਾਰਵੇ ਦੇ 15ਵੀਂ ਰੈਂਕਿੰਗ ਦੇ ਖਿਡਾਰੀ ਰੂਡ ਨੇ ਅਰਜਨਟੀਨਾ ਦੇ 21ਵੀਂ ਰੈਂਕਿੰਗ ਦੇ ਖਿਡਾਰੀ ਸੇਰੁੰਡੋਲੋ ਵਿਰੁੱਧ 18 ਵਿਚੋਂ 15 ਬ੍ਰੇਕ ਪੁਆਇੰਟ ਬਚਾਏ। ਫਾਈਨਲ ਵਿਚ ਰੂਡ ਦਾ ਸਾਹਮਣਾ ਜੈਕ ਡ੍ਰੇਪਰ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿਚ ਲੋਰੇਂਜੋ ਮੁਸੇਟੀ ਨੂੰ 6-3, 7-6 (4) ਨਾਲ ਹਰਾ ਕੇ ਸਾਲ ਦੇ ਤੀਜੇ ਫਾਈਨਲ ਵਿਚ ਜਗ੍ਹਾ ਬਣਾਈ।
ਮਹਿਲਾ ਵਰਗ ਦਾ ਫਾਈਨਲ ਚੋਟੀ ਦਰਜਾ ਪ੍ਰਾਪਤ ਆਰੀਅਨਾ ਸਬਾਲੇਂਕਾ ਤੇ ਕੋਕੋ ਗਾਫ ਵਿਚਾਲੇ ਖੇਡਿਆ ਜਾਵੇਗਾ।
ਕਿਰਣ ਜਾਧਵ ਨੇ ਏਅਰ ਰਾਈਫਲ ’ਚ ਜਿੱਤਿਆ ਸੋਨ ਤਮਗਾ
NEXT STORY