ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਗਰੁੱਪ ਬੀ ਦਾ ਆਖਰੀ ਮੈਚ ਅੱਜ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਸਾਹਮਣੇ ਟਿਕ ਕੇ ਨਾ ਖੇਡ ਸਕੇ । ਸਿੱਟੇ ਵਜੋਂ ਇੰਗਲੈਂਡ ਦੀ ਟੀਮ ਨੇ 38 ਓਵਰਾਂ 'ਚ ਆਲ ਆਊਟ ਹੋ ਕੇ 179 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ ਹੈ। ਜੋ ਰੂਟ ਨੇ 37 ਦੌੜਾਂ, ਬੇਨ ਡਕੇਟ ਨੇ 24 ਦੌੜਾਂ ਤੇ ਹੈਰੀ ਬਰੁੱਕ ਨੇ 19 ਦੌੜਾਂ ਬਣਾਈਆਂ।
ਗਰੁੱਪ ਬੀ ਤੋਂ ਸੈਮੀਫਾਈਨਲ ਦੀ ਦੌੜ ਤੇਜ਼ ਹੋ ਗਈ ਹੈ, ਇਸ ਲਈ ਦੱਖਣੀ ਅਫਰੀਕਾ ਇੰਗਲੈਂਡ ਵਿਰੁੱਧ ਜਿੱਤ ਨਾਲ ਆਖਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਟੀਚਾ ਰੱਖੇਗਾ। ਸਟੀਵ ਸਮਿਥ ਦੀ ਅਗਵਾਈ ਵਾਲੀ ਆਸਟ੍ਰੇਲੀਆ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣੀ। ਅਫ਼ਗਾਨਿਸਤਾਨ ਵਿਰੁੱਧ ਉਨ੍ਹਾਂ ਦਾ ਆਖਰੀ ਗਰੁੱਪ-ਪੜਾਅ ਮੈਚ ਲਾਹੌਰ ਵਿੱਚ ਮੀਂਹ ਕਾਰਨ ਡਰਾਅ ਰਿਹਾ। ਇਸ ਕਾਰਨ, ਦੋਵਾਂ ਟੀਮਾਂ ਵਿਚਕਾਰ 1-1 ਅੰਕ ਵੰਡੇ ਗਏ ਅਤੇ ਆਸਟ੍ਰੇਲੀਆ ਨੇ 3 ਮੈਚਾਂ ਵਿੱਚ 4 ਅੰਕਾਂ ਨਾਲ ਕੁਆਲੀਫਾਈ ਕੀਤਾ। ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਉਨ੍ਹਾਂ ਕੋਲ ਇੰਗਲੈਂਡ ਨੂੰ ਹਰਾਉਣ ਲਈ ਇੱਕ ਮਜ਼ਬੂਤ ਟੀਮ ਹੈ। ਜਦਕਿ ਇੰਗਲੈਂਡ ਦੀ ਟੀਮ ਆਪਣੀ ਮੁਹਿੰਮ ਦਾ ਅੰਤ ਇਸ ਮੈਚ ਦੀ ਜਿੱਤ ਨਾਲ ਕਰਨਾ ਚਾਹੇਗੀ।
ਇਹ ਵੀ ਪੜ੍ਹੋ : Champions Trophy: ਸੈਮੀਫਾਈਨਲ ਤੋਂ ਪਹਿਲਾਂ ਹੀ ਟੀਮ ਵੱਡੀ ਮੁਸ਼ਕਲ 'ਚ, ਮੈਚ ਵਿਨਰ ਖਿਡਾਰੀ ਦੇ ਖੇਡਣ 'ਤੇ ਸਸਪੈਂਸ
ਦੋਵੇਂ ਦੇਸ਼ਾਂ ਦੀ ਸੰਭਾਵਿਤ ਪਲੇਇੰਗ 11
ਦੱਖਣੀ ਅਫਰੀਕਾ : ਰਿਆਨ ਰਿਕੇਲਟਨ (ਵਿਕਟਕੀਪਰ), ਤੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਵਿਆਨ ਮੁਲਡਰ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਲੁੰਗੀ ਨਗਿਡੀ
ਇੰਗਲੈਂਡ : ਫਿਲ ਸਾਲਟ, ਬੇਨ ਡਕੇਟ, ਜੈਮੀ ਸਮਿਥ (ਵਿਕਟਕੀਪਰ), ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਲਿਆਮ ਲਿਵਿੰਗਸਟੋਨ, ਜੈਮੀ ਓਵਰਟਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਰੁਵ ਕਪਿਲਾ-ਤਨਿਸ਼ਾ ਕ੍ਰਾਸਟੋ ਦੀ ਜੋੜੀ ਜਰਮਨੀ ਓਪਨ ਦੇ ਕੁਆਰਟਰ ਫਾਈਨਲ ’ਚ
NEXT STORY