ਨਵੀਂ ਦਿੱਲੀ— ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਸ਼ਨੀਵਾਰ ਨੂੰ ਟੀ-20 ਸੀਰੀਜ਼ ਦਾ ਫਾਈਨਲ ਮੁਕਾਬਲਾ ਖੇਡਣਾ ਹੈ। ਇਸ ਮੈਚ ਨੂੰ ਜਿੱਤਣ ਲਈ ਦੋਨੋ ਟੀਮਾਂ ਦੇ ਕਪਤਾਨ ਪੂਰਾ ਜ਼ੋਰ ਲਗਾਉਣਗੇ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ (24, ਫਰਵਰੀ) ਟੀਮ ਇੰਡੀਆ ਲਈ ਲੱਕੀ ਰਿਹਾ ਹੈ। 8 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਰਤੀ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ 'ਚ ਦੋਹਰਾ ਸੈਂਕੜਾ ਲਗਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਸੀ। ਸਾਲ 2010 'ਚ ਦੱਖਣ ਅਫਰੀਕਾ ਦੀ ਟੀਮ ਭਾਰਤ ਦੌਰੇ 'ਤੇ ਤਿੰਨ ਵਨਡੇ ਮੈਚ ਖੇਡਣ ਆਈ ਸੀ। ਸੀਰੀਜ਼ ਦਾ ਪਹਿਲਾ ਮੈਚ ਬਹੁਤ ਰੋਮਾਂਚਕ ਰਿਹਾ ਅਤੇ ਭਾਰਤੀ ਟੀਮ ਇਸ ਮੈਚ ਨੂੰ 1 ਦੌੜ ਤੋਂ ਜਿੱਤਣ 'ਚ ਕਾਮਯਾਬ ਰਹੀ ਸੀ। ਇਸ ਤੋਂ ਬਾਅਦ ਦੂਜੇ ਮੈਚ 'ਚ ਸਚਿਨ ਦੀ 200 ਦੌੜਾਂ ਦਾ ਬਦੌਲਤ ਭਾਰਤ ਨੇ ਅਫਰੀਕਾ ਨੂੰ 153 ਦੌੜਾਂ ਨਾਲ ਹਰਾਇਆ ਸੀ। ਗਵਾਲਿਅਰ 'ਚ ਖੇਡੇ ਗਏ ਇਸ ਮੈਚ 'ਚ ਭਾਰਤ ਦੇ ਸਾਬਕਾ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਵੱਲੋਂ ਸਹਿਵਾਗ ਅਤੇ ਸਚਿਨ ਸਲਾਮੀ ਜੋੜੀ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਈ। ਸਹਿਵਾਗ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸਚਿਨ ਨੇ ਦਿਨੇਸ਼ ਕਾਰਤਿਕ ਨਾਲ ਮਿਲ ਕੇ ਤੀਜੇ ਵਿਕਟ ਲਈ 150 ਦੌੜਾਂ ਦੇ ਉਪਰ ਦੀ ਸਾਂਝੇਦਾਰੀ ਕਰ ਦਿੱਤੀ। ਇਸ ਦੌਰਾਨ ਸਚਿਨ ਬਿਹਤਰੀਨ ਲੈਅ 'ਚ ਦਿਖ ਰਹੇ ਸੀ ਅਤੇ ਹਰ ਪਾਸੇ ਸ਼ਾਟ ਖੇਡਣ 'ਚ ਕਾਮਯਾਬ ਹੋ ਰਹੇ ਸੀ।
ਇਸ ਮੈਚ 'ਚ ਸਚਿਨ ਨੇ 147 ਗੇਂਦਾਂ 'ਚ ਨਾਬਾਦ 200 ਦੌੜਾਂ ਬਣਾਈਆਂ ਅਤੇ ਵਨਡੇ ਕ੍ਰਿਕਟ 'ਚ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਵੀ ਬਣੇ। ਸਚਿਨ ਨੇ ਆਪਣੀ ਪਾਰੀ ਦੇ ਦੌਰਾਨ 25 ਚੌਕੇ ਅਤੇ 3 ਛੱਕੇ ਵੀ ਲਗਾਏ। ਸਚਿਨ ਦੀ ਇਹ ਸ਼ਾਨਦਾਰ ਪਾਰੀ ਅੱਜ ਵੀ ਫੈਂਸ ਨੂੰ ਚੰਗੀ ਤਰ੍ਹਾਂ ਯਾਦ ਹੈ। ਇਸ ਮੈਚ 'ਚ ਸਚਿਨ ਦੇ ਇਲਾਵਾ ਧੋਨੀ ਨੇ ਵੀ 35 ਗੇਂਦਾਂ 'ਚ 68 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਇਸ ਦੌਰਾਨ ਧੋਨੀ ਨੇ 7 ਚੌਕੇ ਅਤੇ 4 ਛੱਕੇ ਵੀ ਲਗਾਏ ਸੀ।
ਸੁਸ਼ੀਲ ਨੇ ਏਸ਼ੀਅਨ ਚੈਂਪੀਅਨਸ਼ਿਪ ਤੋਂ ਨਾਂ ਵਾਪਸ ਲਿਆ
NEXT STORY