ਨੈਸ਼ਨਲ ਡੈਸਕ- ਸਚਿਨ ਤੇਂਦੁਲਕਰ ਦੀ ਅਗਵਾਈ 'ਚ ਦੇਸ਼ ਦੇ ਪੂਰੇ ਖੇਡ ਜਗਤ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਾਰੀਫ਼ ਕੀਤੀ ਹੈ, ਜਿਸ ਨੇ ਮਹਿਲਾ ਵਨਡੇਅ ਵਿਸ਼ਵ ਕੱਪ ਸੈਮੀਫਾਈਨਲ 'ਚ ਰਿਕਾਰਡ ਟੀਚੇ ਦਾ ਪਿੱਛ ਕਰ ਕੇ ਆਸਟ੍ਰੇਲੀਆ 'ਤੇ ਯਾਦਗਾਰ ਜਿੱਤ ਦਰਜ ਕੀਤੀ। ਜੇਮਿਮਾ ਰੌਡ੍ਰਿਗਸ ਨੇ ਸ਼ਾਨਦਾਰ ਤਰੀਕੇ ਨਾਲ ਖੇਡਦੇ ਹੋਏ 127 ਦੌੜਾਂ ਬਣਾ ਕੇ ਭਾਰਤ ਨੂੰ ਤੀਜੀ ਵਾਰ ਮਹਿਲਾ ਵਨਡੇਅ ਵਿਸ਼ਵ ਕੱਪ ਫਾਈਨਲ 'ਚ ਪਹੁੰਚਾਇਆ। ਉਨ੍ਹਾਂ ਨੇ ਕੈਪਟਨ ਹਰਮਨਪ੍ਰੀਤ ਕੌਰ (88 ਗੇਦਾਂ 'ਚ 89 ਦੌੜਾਂ) ਨਾਲ ਤੀਜੇ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਵਿਸ਼ਵ ਕੱਪ 'ਚ ਲਗਾਤਾਰ 15 ਜਿੱਤ ਦੀ ਅਜੇਤੂ ਮੁਹਿੰਮ ਵੀ ਖ਼ਤਮ ਹੋ ਗਈ। ਜਿੱਤ ਲਈ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 9 ਗੇਂਦਾਂ ਬਾਕੀ ਰਹਿੰਦੇ 5 ਵਿਕਟ 'ਤੇ 341 ਦੌੜਾਂ ਬਣਾਈਆਂ। ਤੇਂਦੁਲਕਰ ਨੇ ਜਿੱਤ ਤੋਂ ਬਾਅਦ 'ਐਕਸ' 'ਤੇ ਲਿਖਿਆ,''ਸ਼ਾਨਦਾਰ ਜਿੱਤ। ਸ਼ਾਨਦਾਰ ਪ੍ਰਦਰਸ਼ਨ ਜੇਮਿਮਾ ਰੌਡ੍ਰਿਗਸ ਅਤੇ ਹਰਮਨਪ੍ਰੀਤ ਕੌਰ।'' ਭਾਰਤ ਦੇ ਸਾਬਕਾ ਕੋਚ ਅਤੇ ਮਹਾਨ ਲੇਗ ਸਪਿਨਰ ਅਨਿਲ ਕੁੰਬਲੇ ਨੇ ਲਿਖਿਆ,''ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਬਿਹਤਰੀਨ ਜਿੱਤ। ਜੇਮਿਮਾ ਰੌਡ੍ਰਿਗਸ ਦਾ ਸੰਜਮ ਅਤੇ ਤਾਕਤ ਨਾਲ ਭਰਿਆ ਜ਼ਬਰਦਸਤ ਪ੍ਰਦਰਸ਼ਨ।''

ਭਾਰਤੀ ਪੁਰਸ਼ ਟੀਮ ਦੀ ਵਿਸ਼ਵ ਕੱਪ 2011 'ਚ ਖਿਤਾਬੀ ਜਿੱਤ ਦੇ ਨਾਇਕ ਰਹੇ ਯੁਵਰਾਜ ਸਿੰਘ ਨੇ ਲਿਖਿਆ,''ਕੁਝ ਜਿੱਤ ਸਕੋਰਬੋਰਡ ਦੇ ਅੰਕੜਿਆਂ ਤੋਂ ਉੱਪਰ ਹੁੰਦੀ ਹੈ ਅਤੇ ਇਹ ਉਨ੍ਹਾਂ 'ਚੋਂ ਇਕ ਹੈ।'' ਉਨ੍ਹਾਂ ਨੇ 'ਐਕਸ' 'ਤੇ ਲਿਖਿਆ,''ਜਦੋਂ ਪੂਰੀ ਦਨੀਆ ਦੇਖ ਰਹੀ ਸੀ ਅਤੇ ਕਾਫ਼ੀ ਦਬਾਅ ਸੀ, ਅਜਿਹੇ 'ਚ ਹਰਮਨਪ੍ਰੀਤ ਕੌਰ ਨੇ ਅਸਲ ਕੈਪਟਨ ਦੀ ਤਰ੍ਹਾਂ ਸੰਜਮ ਅਤੇ ਦ੍ਰਿੜਤਾ ਨਾਲ ਖੇਡਿਆ। ਸੈਮੀਫਾਈਨਲ 'ਚ ਇਤਿਹਾਸਕ ਜਿੱਤ ਅਤੇ ਹੁਣ ਫਾਈਨਲ 'ਤੇ ਨਜ਼ਰਾਂ।'' ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਲਿਖਿਆ,''ਇਹ ਭਾਰਤ ਦੀ ਨਾਰੀਸ਼ਕਤੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਹਰਮਨਪ੍ਰੀਤ ਕੌਰ ਨੇ ਫਿਰ ਦਿਖਾਇਆ ਦਮ, ਜੇਮੀਮਾ ਨਾਲ ਮਿਲ ਕੇ ਬਣਾਇਆ ਤੂਫਾਨੀ ਰਿਕਾਰਡ
NEXT STORY