ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ ਦੇ ਸਭ ਤੋਂ ਸਫਲ ਬੱਲੇਬਾਜ਼ ਅਤੇ ਭਾਰਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੀ ਇਕ ਵੱਡੀ ਭਵਿੱਖਬਾਣੀ ਸੱਚ ਹੋ ਗਈ ਹੈ। ਸਚਿਨ ਤੇਂਦੁਲਕਰ ਨੇ 100 ਐੱਮ.ਬੀ. ਐੱਪ 'ਤੇ ਆਪਣੇ ਲਾਈਵ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੇ 10 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਕ ਦਿਨ ਪ੍ਰਿਥਵੀ ਸ਼ਾਅ ਟੀਮ ਇੰਡੀਆ ਲਈ ਖੇਡੇਗਾ। ਸਚਿਨ ਤੇਂਦੁਲਕਰ ਨੇ ਬਿਆਨ ਦਿੱਤਾ, '10 ਸਾਲ ਪਹਿਲਾਂ ਮੇਰੇ ਇਕ ਦੋਸਤ ਨੇ ਮੈਨੂੰ ਪ੍ਰਿਥਵੀ ਸ਼ਾਅ ਦੀ ਬੱਲੇਬਾਜ਼ੀ ਦੇਖਣ ਨੂੰ ਕਿਹਾ, ਉਸਨੇ ਕਿਹਾ ਕਿ ਮੈਂ ਪ੍ਰਿਥਵੀ ਦੇ ਖੇਡ ਨੂੰ ਦੇਖਾ ਅਤੇ ਉਸ ਨੂੰ ਸਲਾਹ ਦੇਵਾਂ। ਮੈਂ ਪ੍ਰਿਥਵੀ ਸ਼ਾਅ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਖੇਡ ਸੁਧਾਰਣ ਦੇ ਕੁਝ ਟਿਪਸ ਦਿੱਤੇ। ਇਸ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਪ੍ਰਿਥਵੀ ਸ਼ਾਅ ਇਕ ਦਿਨ ਟੀਮ ਇੰਡੀਆ ਲਈ ਖੇਡੇਗਾ।

ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਖਿਲਾਫ ਆਖਰੀ ਦੋ ਟੈਸਟ ਮੈਚਾਂ ਲਈ ਪ੍ਰਿਥਵੀ ਸ਼ਾਅ ਨੂੰ ਟੀਮ ਇੰਡੀਆ 'ਚ ਜਗ੍ਹਾ ਮਿਲੀ ਹੈ। ਉਨ੍ਹਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੇ ਹਨੁਮਾ ਬਿਹਾਰੀ ਨੂੰ ਵੀ ਮੌਕਾ ਮਿਲਿਆ ਹੈ। ਸਚਿਨ ਨੇ ਪ੍ਰਿਥਵੀ ਸ਼ਾਅ ਨੂੰ ਕਿ ਸਲਾਹ ਦਿੱਤੀ, ਇਸਦਾ ਖੁਲਾਸਾ ਵੀ Îਉਨ੍ਹਾਂ ਨੇ ਕੀਤਾ, ਸਚਿਨ ਨੇ ਕਿਹਾ,' ਮੈਂ ਪ੍ਰਿਥਵੀ ਸ਼ਾਅ ਨੂੰ ਬੈਟਿੰਗ ਗ੍ਰਿਪ ਅਤੇ ਸਟਾਂਸ ਨਾ ਬਦਲਣ ਦੀ ਸਲਾਹ ਦਿੱਤੀ ਸੀ। ਮੈਂ ਕਿਹਾ ਸੀ ਕਿ ਜੇਕਰ ਕੋਈ ਕੋਚ ਤੈਨੂੰ ਇਹ ਸਲਾਹ ਦੇਵੇ ਵੀ ਤਾਂ ਉਸਦੀ ਗੱਲ ਮੇਰੇ ਨਾਲ ਕਰਾਉਣਾ। ਸਚਿਨ ਦੀ ਸਲਾਹ ਨੇ ਪ੍ਰਿਥਵੀ ਦੇ ਕਰੀਅਰ ਨੂੰ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਫਰਸਟ ਕਲਾਸ ਕ੍ਰਿਕਟ 'ਚ ਆਪਣਾ ਨਾਮ ਤਾਂ ਬਣਾਇਆ ਹੀ ਨਾਲ ਹੀ ਉਨ੍ਹਾਂ ਨੇ ਬਤੌਰ ਕਪਤਾਨ ਭਾਰਤ ਨੂੰ ਅੰਡਰ 19 ਵਰਲਡ ਕੱਪ ਵੀ ਜਿਤਾਇਆ। ਹੁਣ ਪ੍ਰਿਥਵੀ ਸ਼ਾਅ ਨੂੰ ਟੀਮ ਇੰਡੀਆ 'ਚ ਵੀ ਚੁਣ ਲਿਆ ਗਿਆ ਹੈ। ਦੇਖਣਾ ਇਹ ਹੈ ਕਿ ਹੁਣ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਪਾਉਂਦੇ ਹਨ।
ਏਸ਼ੀਆਈ ਖੇਡਾਂ 2018 : ਭਾਰਤੀ ਪੁਰਸ਼ ਰੋਇੰਗ ਟੀਮ ਨੇ ਕਵਾਡਰਪਲ ਸਕਲਸ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ
NEXT STORY