ਸਪੋਰਟਸ ਡੈਸਕ— ਕ੍ਰਿਕਟ ਦੇ ਮੈਦਾਨ ਵਿੱਚ ਹਮੇਸ਼ਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹਿਣ ਵਾਲੇ ਸਚਿਨ ਤੇਂਦੁਲਕਰ ਰਿਟਾਇਰਮੈਂਟ ਦੇ ਬਾਅਦ ਵੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਸਚਿਨ ਤੇਂਦੁਲਕਰ ਦਾ ਨਾਂ ਕ੍ਰਿਕਟ ਦੀ ਦੁਨੀਆ ਵਿੱਚ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਹੈ । ਇਸ ਦੀ ਵਜ੍ਹਾ ਉਨ੍ਹਾਂ ਦਾ ਸਰਵਸ਼੍ਰੇਸ਼ਠ ਕ੍ਰਿਕਟ ਕਰੀਅਰ ਰਿਹਾ ਹੈ । ਸਚਿਨ ਨੇ ਭਾਰਤ ਵੱਲੋਂ ਖੇਡਦੇ ਹੋਏ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ । ਪਰ ਜ਼ਰਾ ਸੋਚੋ ਜੇਕਰ ਭਾਰਤੀ ਟੀਮ ਵਿੱਚ ਸਚਿਨ ਤੇਂਦੁਲਕਰ ਨਹੀਂ ਹੁੰਦੇ ਤਾਂ? ਸਚਿਨ ਦੇ ਨਾ ਹੋਣ 'ਤੇ ਭਾਰਤੀ ਕ੍ਰਿਕਟ ਆਪਣੇ ਸੁਨਹਿਰੇ ਦੌਰ ਤਕ ਨਾ ਪੁੱਜਦਾ। ਅੱਜ ਅਸੀਂ ਤੁਹਾਨੂੰ ਸਚਿਨ ਤੇਂਦੁਲਕਰ ਦੀ ਜ਼ਿੰਦਗੀ ਦੇ ਉਸ ਕਿੱਸੇ ਨੂੰ ਬਿਆਨ ਕਰਨ ਜਾ ਰਹੇ ਹਾਂ ਜਦੋਂ ਉਹ ਮੌਤ ਦੇ ਮੂੰਹ 'ਚ ਜਾਣ ਤੋਂ ਵਾਲ-ਵਾਲ ਬਚੇ ਸਨ।
ਇਹ ਵੀ ਪਡ਼੍ਹੋ : ਸਭ ਤੋਂ ਤੇਜ਼ ਪੰਜ ਟੈਸਟ ਸੈਂਕੜੇ ਲਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣੇ ਫਵਾਦ ਆਲਮ
ਦਰਅਸਲ ਸਚਿਨ ਤੇਂਦੁਲਕਰ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਸੀ ਜਿਸਨੂੰ ਸੁਣਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ । ਇਹ ਤਾਂ ਅਸੀ ਸਾਰੇ ਜਾਣਦੇ ਹਾਂ ਕਿ ਸਚਿਨ ਬਚਪਨ ਤੋਂ ਹੀ ਕ੍ਰਿਕਟ ਖੇਡਣਾ ਕਾਫ਼ੀ ਪਸੰਦ ਕਰਦੇ ਸਨ । ਕ੍ਰਿਕਟ ਦਾ ਜਨੂੰਨ ਸਚਿਨ ਦੇ ਸਿਰ 'ਤੇ ਕੁੱਝ ਇਸ ਤਰ੍ਹਾਂ ਰਹਿੰਦਾ ਸੀ ਕਿ ਉਨ੍ਹਾਂ ਨੂੰ ਉਸਦੇ ਇਲਾਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਸੀ । ਇੱਕ ਇੰਟਰਵਿਊ ਵਿੱਚ ਸਚਿਨ ਨੇ ਦੱਸਿਆ ਕਿ ਮੈਂ ਜਦੋਂ ਗਿਆਰਾਂ ਸਾਲ ਦਾ ਸੀ ਤਾਂ ਰੇਲ ਵਿੱਚ ਸਫਰ ਕਰਨਾ ਸ਼ੁਰੂ ਕਰ ਦਿੱਤਾ ਸੀ । ਮੈਂ ਆਪਣੇ ਸਫਰ ਵਿੱਚ ਆਪਣਾ ਕਿੱਟ ਬੈਗ ਵੀ ਰੱਖਦਾ ਸੀ । ਰੇਲ ਵਿੱਚ ਭੀੜ ਹੋਣ ਦੇ ਕਾਰਨ ਮੈਂ ਵੀ ਖੂਬ ਧੱਕੇ ਖਾਂਦਾ ਸੀ ।
ਇਹ ਵੀ ਪਡ਼੍ਹੋ : ਅੰਡਰ-20 ਵਿਸ਼ਵ ਚੈਂਪੀਅਨਸ਼ਿਪ: ਭਾਰਤ ਦੀ ਧੀ ਸ਼ੈਲੀ ਸਿੰਘ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਤਮਗਾ
ਆਪਣੇ ਨਾਲ ਹੋਈ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਸਚਿਨ ਨੇ ਕਿਹਾ ਸੀ ਕਿ ਉਹ ਵਿਲੇ ਪਾਰਲੇ ਤੋਂ ਆਪਣੇ ਦੋਸਤ ਦੇ ਕੋਲ ਜਾਂਦੇ ਸਨ । ਸਵੇਰੇ ਅਤੇ ਸ਼ਾਮ ਉਹ ਅਤੇ ਉਨ੍ਹਾਂ ਦੇ 5-6 ਦੋਸਤ ਕ੍ਰਿਕਟ ਦਾ ਅਭਿਆਸ ਕਰਦੇ ਸਨ । ਇੱਕ ਦਿਨ ਸਵੇਰੇ ਅਭਿਆਸ ਕਰਕੇ ਅਸੀਂ ਸਾਰੇ ਫਿਲਮ ਦੇਖਣ ਚਲੇ ਗਏ । ਫਿਲਮ ਵੇਖਕੇ ਆਉਂਦੇ ਸਮੇਂ ਸ਼ਾਮ ਹੋ ਰਹੀ ਸੀ ਅਤੇ ਸਾਨੂੰ ਛੇਤੀ ਤੋਂ ਛੇਤੀ ਗਰਾਉਂਡ ਵਿੱਚ ਅਭਿਆਸ ਕਰਨ ਲਈ ਪੁੱਜਣਾ ਸੀ । ਇਸ ਵਜ੍ਹਾ ਕਰਕੇ ਅਸੀਂ ਫੁੱਟ ਬ੍ਰਿਜ ਦੀ ਜਗ੍ਹਾ ਰੇਲ ਪਟਡ਼ੀ ਨੂੰ ਪਾਰ ਕਰ ਜਾਣ ਲੱਗੇ । ਪਰ ਉਦੋਂ ਇੱਕ ਟ੍ਰੇਨ ਤੇਜ਼ ਰਫਤਾਰ ਨਾਲ ਸਾਡੇ ਵੱਲ ਆ ਰਹੀ ਸੀ । ਸਾਡੇ ਸਾਰਿਆਂ ਲਈ ਉਹ ਪਲ ਕਾਫ਼ੀ ਡਰਾਵਨਾ ਸੀ । ਟ੍ਰੇਨ ਬਹੁਤ ਤੇ਼ਜ਼ ਰਫ਼ਤਾਰ ਨਾਲ ਸਾਡੇ ਵੱਲ ਆ ਰਹੀ ਸੀ ਤੇ ਅਸੀਂ ਬਹੁਤ ਹੀ ਮੁਸ਼ਕਲ ਨਾਲ ਰੇਲ ਪਟਡ਼ੀ ਨੂੰ ਪਾਰ ਕਰ ਸਕੇ। ਇਸ ਘਟਨਾ ਦੇ ਬਾਅਦ ਮੈਂ ਕਦੇ ਵੀ ਪੈਦਲ ਪਟਡ਼ੀ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਘਟਨਾ ਦੇ ਬਾਅਦ ਸਚਿਨ ਨੂੰ ਅਹਿਸਾਸ ਹੋਇਆ ਕਿ ਜ਼ਰਾ ਜਿਹੀ ਲਾਪਰਵਾਹੀ ਉਨ੍ਹਾਂ ਦੀ ਜਾਨ ਲੈ ਸਕਦੀ ਸੀ । ਇਸ ਦੇ ਬਾਅਦ ਉਹ ਦੂਸਰਿਆਂ ਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਨ ਤੋਂ ਰੋਕਦੇ ਹਨ ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਿਨਸਿਨਾਟੀ ਓਪਨ : ਬਾਰਟੀ ਨੇ ਮਹਿਲਾ ਸਿੰਗਲ ਤੇ ਜ਼ਵੇਰੇਵ ਨੇ ਪੁਰਸ਼ ਸਿੰਗਲ ਦੇ ਖ਼ਿਤਾਬ ਜਿੱਤੇ
NEXT STORY