ਗੁਹਾਟੀ— ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਇੱਥੇ ਕੋਰਟ ਨੂੰ ਖਰਾਬ ਕਰਾਰ ਦੇ ਕੇ ਆਪਣਾ ਸਿੰਗਲ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ। ਸਮੀਰ ਵਰਮਾ ਦੇ ਪੁਰਸ਼ ਸਿੰਗਲ ਮੈਚ ਦੇ ਦੌਰਾਨ ਗਿੱਟੇ 'ਚ ਦਰਦ ਕਾਰਨ ਹਟਣ ਦੇ ਬਾਅਦ ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਪਿਛਲੇ ਸਾਲ ਪੈਰ ਦੀ ਸੱਟ ਤੋਂ ਪਰੇਸ਼ਾਨ ਰਹੀ ਸਾਇਨਾ ਨੇ ਕੋਰਟ 'ਤੇ ਕਦਮ ਰੱਖਿਆ।
ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ 'ਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਉਸ ਨੇ ਕੋਰਟ ਦਾ ਜਾਇਜ਼ਾ ਲੈਣ ਦੇ ਬਾਅਦ ਤੁਰੰਤ ਹੀ ਸਪੱਸ਼ਟ ਕਰ ਦਿੱਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਕਰੀਬ ਹੈ ਅਤੇ ਉਹ ਇਸ ਕੋਰਟ 'ਤੇ ਖੇਡ ਕੇ ਜੋਖਮ ਨਹੀਂ ਉਠਾਉਣਾ ਚਾਹੁੰਦੀ ਹੈ। ਭਾਰਤੀ ਬੈਡਮਿੰਟਨ ਸੰਘ ਦੇ ਸਕੱਤਰ (ਪ੍ਰਤੀਯੋਗਿਤਾ) ਓਮਾਰ ਰਾਸ਼ਿਦ ਸਮੇਤ ਹੋਰ ਅਧਿਕਾਰੀ ਮਾਮਲਾ ਸੁਲਝਾਉਣ ਲਈ ਤੁਰੰਤ ਹਰਕਤ 'ਚ ਆ ਗਏ। ਬਾਈ ਅਧਿਕਾਰੀ ਨੇ ਕਿਹਾ ਕਿ ਸਾਇਨਾ, ਪਾਰੂਪੱਲੀ ਕਸ਼ਯਪ ਅਤੇ ਸਾਈ ਪ੍ਰਣੀਤ ਨੂੰ ਸ਼ਾਮ ਨੂੰ ਖੇਡਣ ਲਈ ਮਨਾ ਲਿਆ ਗਿਆ ਹੈ। ਸਾਇਨਾ ਨੇ ਪਤੀ ਅਤੇ ਉਸ ਦੇ ਸਾਥੀ ਖਿਡਾਰੀ ਕਸ਼ਯਪ ਨੇ ਕਿਹਾ, ''ਸਿੰਧੂ ਦੇ ਮੈਚ ਖੇਡਣ ਦੇ ਬਾਅਦ ਦੋ ਸਥਾਨਾਂ 'ਤੇ ਲਕੜ ਦੀਆਂ ਤਖ਼ਤੀਆਂ ਬਾਹਰ ਨਿਕਲ ਆਈਆਂ। ਉਹ ਉਸ ਨੂੰ ਠੀਕ ਕਰ ਰਹੇ ਹਨ। ਅਸੀਂ ਸ਼ਾਮ ਨੂੰ ਆਪਣੇ ਮੈਚ ਖੇਡਾਂਗੇ।''
ਵੀਡੀਓ : ਜੋਂਟੀ ਰੋਡਸ ਨੇ ਚੁਣੇ ਦੁਨੀਆ ਦੇ ਟਾਪ 5 ਫੀਲਡਰ, ਇਸ ਭਾਰਤੀ ਖਿਡਾਰੀ ਨੂੰ ਦੱਸਿਆ ਨੰਬਰ-1
NEXT STORY