ਲੰਡਨ (ਭਾਸ਼ਾ)- ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਨੂੰ ਉਮੀਦ ਹੈ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ ਵਿਚ ਉਸ ਨੂੰ ਚੰਗੀ ਕੀਮਤ 'ਤੇ ਖ਼ਰੀਦਿਆ ਜਾਵੇਗਾ ਪਰ ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਬੇਨ ਸਟੋਕਸ ਅਤੇ ਹੋਰ ਖਿਡਾਰੀਆਂ ਦੇ 'ਬ੍ਰੈਕਟ' 'ਚ ਹੋਣ ਨਾਲ ਉਸ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਆਈ.ਪੀ.ਐੱਲ. ਦੀ ਨਿਲਾਮੀ ਕੋਚੀ ਵਿੱਚ ਹੋਵੇਗੀ, ਜਿਸ ਵਿੱਚ ਸਟੋਕਸ ਅਤੇ ਆਸਟਰੇਲੀਆ ਦੇ ਕੈਮਰਨ ਗ੍ਰੀਨ ਵਰਗੇ ਆਲਰਾਊਂਡਰਾਂ 'ਤੇ ਮੋਟੀ ਕੀਮਤ ਲੱਗਣ ਦੀ ਸੰਭਾਵਨਾ ਹੈ। ਕਰਨ ਦਾ ਆਧਾਰ ਮੂਲ 2 ਕਰੋੜ ਰੁਪਏ ਹੈ ਅਤੇ ਉਸਨੇ ਕਿਹਾ ਕਿ ਉਹ ਟੈਲੀਵਿਜ਼ਨ 'ਤੇ ਆਈ.ਪੀ.ਐੱਲ. ਨਿਲਾਮੀ 'ਤੇ ਨੇੜਿਓਂ ਨਿਗਰਾਨੀ ਕਰੇਗਾ।
ਦਿ ਟੈਲੀਗ੍ਰਾਫ ਵੱਲੋਂ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਕਰੇਨ ਨੇ ਕਿਹਾ, “ਮੈਂ ਪਿਛਲੀ ਨਿਲਾਮੀ ਵਿੱਚ ਸ਼ਾਮਲ ਸੀ। ਤੁਹਾਨੂੰ ਆਪਣੇ ਆਧਾਰ ਮੁੱਲ ਤੋਂ ਅੱਗੇ ਵਧਣਾ ਹੁੰਦਾ ਹੈ। ਮੈਂ ਇਸਨੂੰ (ਨਿਲਾਮੀ) ਟੈਲੀਵਿਜ਼ਨ 'ਤੇ ਦੇਖਾਂਗਾ। ਮੈਨੂੰ ਵਿਸ਼ਵਾਸ ਹੈ ਕਿ ਸ਼ੁੱਕਰਵਾਰ ਨੂੰ ਜਦੋਂ ਮੇਰਾ ਨਾਮ ਨਿਲਾਮੀ ਲਈ ਆਵੇਗਾ, ਤਾਂ ਮੈਂ ਪ੍ਰਾਰਥਨਾ ਕਰਾਂਗਾ ਕਿ ਬੋਲੀ ਜਾਰੀ ਰੱਖੋ”। ਕਰਨ ਨੂੰ ਆਈ.ਪੀ.ਐੱਲ. 2019 ਤੋਂ ਪਹਿਲਾਂ ਦੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 7.2 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਉਸ ਨੂੰ ਆਸ ਹੈ ਕਿ ਇਸ ਵਾਰ ਵੀ ਉਸ ਨੂੰ ਚੰਗੀ ਕੀਮਤ ਮਿਲੇਗੀ। ਕਰਨ ਨੂੰ 2020 ਦੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਵੱਲੋਂ 'ਰਿਲੀਜ਼' ਕੀਤਾ ਗਿਆ ਸੀ ਅਤੇ ਬਾਅਦ ਵਿੱਚ ਚੇਨਈ ਸੁਪਰ ਕਿੰਗਜ਼ ਨੇ 5.5 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ।
IND vs BAN : ਜੈਦੇਵ ਉਨਾਦਕਟ ਨੇ ਡੈਬਿਊ ਦੇ 12 ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਝਟਕਾਈ ਪਹਿਲੀ ਵਿਕਟ
NEXT STORY