ਵਲਾਡੀਵੋਸਟਕ (ਰੂਸ)— ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ 75000 ਡਾਲਰ ਇਨਾਮੀ ਰੂਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਜਾਪਾਨ ਦੇ ਕੋਕੀ ਵਤਾਨਾਬੇ ਦੇ ਖਿਲਾਫ ਪਹਿਲਾ ਗੇਮ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਇਸ ਸੈਸ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਿਆ। ਸੱਟਾਂ ਤੋਂ ਉੱਭਰ ਕੇ ਵਾਪਸੀ ਕਰਨ ਵਾਲੇ ਇਸ 25 ਸਾਲਾ ਭਾਰਤੀ ਨੇ ਸਪੋਰਟ ਹਾਲ ਓਲੰਪਿਕ 'ਚ ਇਕ ਘੰਟੇ ਤੱਕ ਚਲੇ ਫਾਈਨਲ 'ਚ ਵਿਸ਼ਵ 'ਚ 119ਵੇਂ ਨੰਬਰ ਦੇ ਵਤਾਨਾਬੇ ਨੂੰ 19-21, 21-12, 21-17 ਨਾਲ ਹਰਾਇਆ। ਮਿਕਸਡ ਡਬਲਜ਼ 'ਚ ਹਾਲਾਂਕਿ ਰੋਹਨ ਕਪੂਰ ਅਤੇ ਕੁਹੂ ਗਰਗ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ ਫਾਈਨਲ 'ਚ ਵਲਾਦੀਮੀਰ ਇਵਾਨੋਵ ਅਤੇ ਕੋਰੀਆ ਦੇ ਮਿਨ ਕਿਯੁੰਗ ਕਿਮ ਦੇ ਹੱਥੋਂ 19-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸੌਰਭ ਪਹਿਲੇ ਗੇਮ 'ਚ ਸ਼ੁਰੂ ਤੋਂ ਹੀ ਵਤਾਨਾਬੇ ਤੋਂ ਪਿੱਛੜ ਗਏ ਸਨ। ਜਾਪਾਨੀ ਖਿਡਾਰੀ ਨੇ 2-0 ਨਾਲ ਸ਼ੁਰੂਆਤ ਕੀਤੀ ਅਤੇ ਇੰਟਰਵਲ ਤੱਕ ਉਹ 11-5 ਨਾਲ ਅੱਗੇ ਸੀ। ਭਾਰਤੀ ਖਿਡਾਰੀ ਨੇ ਵਾਪਸੀ ਕਰਕੇ ਸਕੋਰ 11-12 ਕੀਤਾ ਪਰ ਵਤਾਨਾਬੇ ਨੇ ਛੇਤੀ ਹੀ 18-13 ਨਾਲ ਬੜ੍ਹਤ ਬਣਾ ਲਈ। ਦੂਜੇ ਗੇਮ 'ਚ ਸੌਰਭ ਨੇ ਆਪਣੀਆਂ ਗਲਤੀਆਂ 'ਚ ਕਟੌਤੀ ਕੀਤੀ ਅਤੇ 7-3 ਨਾਲ ਬੜ੍ਹਤ ਬਣਾ ਲਈ। ਉਹ ਬ੍ਰੇਕ ਤੱਕ 11-6 ਨਾਲ ਅੱਗੇ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਚੰਗਾ ਪ੍ਰਦਰਸ਼ਨ ਜਾਰੀ ਰਖਿਆ ਅਤੇ ਦੂਜਾ ਗੇਮ ਜਿੱਤ ਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿੱਤਾ। ਫੈਸਲਾਕੁੰਨ ਮੁਕਾਬਲੇ 'ਚ ਵਤਾਨਾਬੇ ਨੇ ਸ਼ੁਰੂ 'ਚ 9-3 ਨਾਲ ਬੜ੍ਹਤ ਬਣਾਈ ਅਤੇ ਇੰਟਰਵਲ ਤੱਕ 11-7 ਨਾਲ ਅੱਗੇ ਸੀ। ਪਰ ਸੌਰਭ ਨੇ ਜਜ਼ਬਾ ਦਿਖਾਇਆ ਅਤੇ ਛੇਤੀ ਹੀ ਸਕੋਰ 15-15 ਨਾਲ ਬਰਾਬਰ ਕਰ ਦਿੱਤਾ। ਜਦੋਂ ਸਕੋਰ 17-17 'ਤੇ ਸੀ ਉਦੋਂ ਸੌਰਭ ਨੇ ਲਗਾਤਾਰ ਚਾਰ ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ।
ਅਦਿਤੀ ਦਾ ਖਰਾਬ ਪ੍ਰਦਰਸ਼ਨ, ਸੰਯੁਕਤ 45ਵੇਂ ਸਥਾਨ 'ਤੇ ਖਿਸਕੀ
NEXT STORY