ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਸਖਤ ਗ੍ਰੈਂਡ ਮਾਸਟਰ ਓਪਨ ਮੰਨੇ ਜਾਣ ਵਾਲੇ ਐਰੋਫਲੋਟ ਓਪਨ-2018 ਵਿਚ ਪਹਿਲੇ ਰਾਊਂਡ ਵਿਚ ਹੀ ਖੇਡ ਦੇ ਕਈ ਨਿਰਾਲੇ ਅੰਦਾਜ਼ ਦੇਖਣ ਨੂੰ ਮਿਲੇ ਅਤੇ ਕਈ ਉਲਟ-ਫੇਰ ਸਾਹਮਣੇ ਆਏ। ਚੋਟੀ ਦੇ ਖਿਡਾਰੀ ਜਿੱਥੇ ਸੰਤੁਲਿਤ ਖੇਡਦੇ ਨਜ਼ਰ ਆਏ ਉਥੇ ਹੀ ਨਵੇਂ ਖਿਡਾਰੀਆਂ ਨੇ ਪਹਿਲੇ ਹੀ ਰਾਊਂਡ ਤੋਂ ਆਪਣਾ ਹਮਲਾਵਰ ਅੰਦਾਜ਼ ਦਿਖਾ ਦਿੱਤਾ ਹੈ।
ਭਾਰਤੀ ਉਮੀਦ ਵਿਦਿਤ ਗੁਜਰਾਤੀ ਅਤੇ ਸ਼ਸ਼ੀਕਿਰਣ ਨੇ ਪਹਿਲਾ ਰਾਊਂਡ ਡਰਾਅ ਖੇਡਿਆ ਤਾਂ ਸੇਥੁਰਮਨ ਅਤੇ ਮੁਰਲੀ ਕਾਰਤੀਕੇਅਨ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਨੰਨ੍ਹੇ ਪ੍ਰਗਾਨੰਧਾ ਅਤੇ ਨਿਹਾਲ ਨੇ ਦਿੱਗਜਾਂ ਨੂੰ ਬਰਾਬਰੀ 'ਤੇ ਰੋਕਿਆ ਤਾਂ ਰੂਸ ਦੇ ਬਾਅਦ ਸਭ ਤੋਂ ਵੱਡਾ ਭਾਰਤੀ ਦਲ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆਇਆ। ਪਹਿਲੇ ਰਾਊਂਡ ਵਿਚ ਸਾਰਿਆਂ ਦੀਆਂ ਨਜ਼ਰਾਂ ਖਾਸ ਤੌਰ 'ਤੇ 2700 ਰੇਟਿੰਗ ਤੋਂ ਜ਼ਿਆਦਾ ਦੇ ਖਿਡਾਰੀਆਂ 'ਤੇ ਸਨ। ਪਹਿਲੇ ਹੀ ਦਿਨ ਨਤੀਜਿਆਂ ਨੇ ਹੈਰਾਨ ਕੀਤਾ ਅਤੇ ਇਹ ਸਾਫ ਹੋ ਗਿਆ ਕਿ ਇਹ ਪ੍ਰਤੀਯੋਗਤਾ ਕਿਸੇ ਲਈ ਆਸਾਨ ਹੋਣ ਵਾਲੀ ਨਹੀਂ ਹੈ।
ਟਾਪ ਸੀਡ ਵਲਾਦੀਮੀਰ ਫੇਡੋਸੀਵ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਪਹਿਲੇ ਮੈਚ ਵਿਚ ਜਿੱਤ ਦਰਜ ਨਹੀਂ ਕਰ ਸਕਿਆ ਅਤੇ ਅਖੀਰ 79 ਚਾਲਾਂ ਤਕ ਚੱਲਿਆ ਮੈਚ ਬਰਾਬਰੀ 'ਤੇ ਖਤਮ ਹੋਇਆ। ਦੂਸਰੇ ਬੋਰਡ 'ਤੇ ਨਜ਼ਰਾਂ ਸਨ ਹੁਣੇ-ਹੁਣੇ ਟਾਟਾ ਸਟੀਲ ਚੈਲੇਂਜਰ ਜਿੱਤਣ ਵਾਲੇ ਵਿਦਿਤ ਗੁਜਰਾਤੀ 'ਤੇ। ਪਹਿਲੇ ਰਾਊਂਡ ਵਿਚ ਉਸ ਦੇ ਸਾਹਮਣੇ ਸੀ ਭਾਰਤ ਦੇ ਤਜਰਬੇਕਾਰ ਐੱਸ. ਐੱਲ. ਨਾਰਾਇਨਣ। ਅੰਤਿਮ ਸਥਿਤੀ ਵਿਚ ਸ਼ਾਇਦ ਨਾਰਾਇਨਣ ਹੋਰ ਵਧੀਆ ਕਰ ਸਕਦਾ ਸੀ ਪਰ ਉਸ ਨੇ ਡਰਾਅ ਖੇਡਣਾ ਬਿਹਤਰ ਸਮਝਿਆ।
ਤੀਸਰੇ ਬੋਰਡ 'ਤੇ ਰੂਸ ਦੇ ਆਂਦ੍ਰੇ ਦਿਮਿੱਤਰਕਿਨ ਲਈ ਇਕ ਹਾਰੀ ਹੋਈ ਬਾਜ਼ੀ ਬਚਾਉਣੀ ਆਸਾਨ ਨਹੀਂ ਸੀ। ਚੌਥੇ ਬੋਰਡ 'ਤੇ ਅਜਰਬੇਜਾਨ ਦੇ ਮਾਮੇਦੋਵ ਰੌਫ ਲਈ ਓਪਨਿੰਗ ਨਾਲ ਹੀ ਗੱਲ ਕੁਝ ਇਸ ਤਰਾਂ ਵਿਗੜੀ ਕਿ ਅਖੀਰ ਤਕ ਉਹ ਉਸ ਤੋਂ ਉਭਰ ਨਹੀਂ ਸਕਿਆ ਤੇ ਅਰਮੇਨੀਆ ਦੇ ਪੈਟ੍ਰੋਸੀਅਨ ਮੇਨੁਏਲ ਕੋਲੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਵੇਂ ਬੋਰਡ 'ਤੇ ਮੈਕਸੀਮਮ ਮਾਲਟਕੋਵ ਹੀ ਚੋਟੀ ਦੇ 5 ਵਿਚੋਂ ਇਕੱਲਾ ਜਿੱਤ ਦਰਜ ਕਰ ਸਕਿਆ।
ਭਾਰਤ ਦੇ ਸ਼ਸ਼ੀਕਰਣ ਲਈ ਵੀ ਪਹਿਲਾ ਰਾਊਂਡ ਆਸਾਨ ਨਹੀਂ ਰਿਹਾ। ਉਸ ਨੂੰ ਭਾਰਤ ਦੇ ਹੀ ਨੰਨ੍ਹੇ ਨਿਹਾਲ ਸਰੀਨ ਨੇ ਬਰਾਬਰੀ 'ਤੇ ਰੋਕਿਆ। ਸੇਥੁਰਮਨ ਨੇ ਚੰਗੀ ਜਿੱਤ ਨਾਲ ਐਰੋਫਲੋਟ ਓਪਨ ਦਾ ਆਗਾਜ਼ ਕੀਤਾ। ਮੁਰਲੀ ਕਾਰਤੀਕੇਅਨ ਨੇ ਰੂਸ ਦੇ ਵਿਟਾਲੀ ਸ਼ਿੰਕੇਵਿਚ 'ਤੇ ਜਿੱਤ ਦਰਜ ਕੀਤੀ। ਪ੍ਰਤੀਯੋਗਤਾ ਵਿਚ ਇਕੋ-ਇਕ ਭਾਰਤੀ ਮਹਿਲਾ ਖਿਡਾਰੀ ਈਸ਼ਾ ਕਰਵਾੜੇ ਨੇ ਈਰਾਨ ਦੇ ਐੱਮ. ਅਮੀਨ ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹਿਆ।
ਦਿੱਲੀ ਹਾਫ ਮੈਰਾਥਨ ਨੇ ਚੈਰਿਟੀ ਰਾਹੀਂ ਇਕੱਠੇ ਕੀਤੇ 8.10 ਕੋਰੜ
NEXT STORY