ਆਬੂ ਧਾਬੀ- ਦੱਖਣੀ ਅਫਰੀਕੀਆਈ ਕ੍ਰਿਕਟ ਟੀਮ ਨਾਮੀਬੀਆ ਬੁੱਧਵਾਰ ਨੂੰ ਇੱਥੇ ਸ਼ੇਖ ਜਾਇਦ ਸਟੇਡੀਅਮ ਵਿਚ ਪਹਿਲੀ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਸੁਪਰ-12 ਗੇੜ ਦਾ ਮੁਕਾਬਲਾ ਖੇਡੇਗੀ, ਜਿਸ ਵਿਚ ਉਹ ਸਕਾਟਲੈਂਡ ਨਾਲ ਭਿੜੇਗੀ। ਮੌਜੂਦਾ ਸੈਸ਼ਨ ਦਾ ਵੀ ਉਸਦਾ ਇਹ ਪਹਿਲਾ ਮੁਕਾਬਲਾ ਹੋਵੇਗਾ। ਸ਼ੇਖ ਜਾਇਦ ਸਟੇਡੀਅਮ ਵਿਚ ਅੱਜ ਡਬਲ ਹੈਡਲ ਦੇ ਸ਼ਾਮ ਨੂੰ ਹੋਣ ਵਾਲੇ ਇਸ ਦੂਜੇ ਮੁਕਾਬਲੇ ਵਿਚ ਦੋਵੇਂ ਟੀਮਾਂ 'ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਸਕਾਟਲੈਂਡ ਜਿੱਥੇ ਅਫਗਾਨਿਸਤਾਨ ਵਿਰੁੱਧ 130 ਦੌੜਾਂ ਨਾਲ ਵੱਡੀ ਹਾਰ ਤੋਂ ਬਾਅਦ ਵਾਪਸੀ ਦੇ ਨਾਲ ਨਾਮੀਬੀਆ ਵਿਰੁੱਧ ਟੀ-20 ਕੌਮਾਂਤਰੀ ਕ੍ਰਿਕਟ 'ਚ ਹਾਰ ਦੇ ਸਿਲਸਿਲੇ ਨੂੰ ਰੋਕਣਾ ਚਾਹੇਗੀ, ਉੱਥੇ ਹੀ ਨਾਮੀਬੀਆ 2-0 ਦੀ ਜਿੱਤ ਦੇ ਰਿਕਾਰਡ ਵਿਚ ਸੁਧਾਰ ਕਰਨ ਦੀ ਸੋਚੇਗੀ। ਦਰਅਸਲ ਦੋਵੇਂ ਟੀਮਾਂ ਟੀ-20 ਕੌਮਾਂਤਰੀ ਕ੍ਰਿਕਟ ਵਿਚ ਹੁਣ ਤੱਕ ਸਿਰਫ ਦੋ ਵਾਰ ਆਹਮੋ-ਸਾਹਮਣੇ ਹੋਈਆਂ ਹਨ ਤੇ ਦੋਵੇਂ ਮੈਚਾਂ ਵਿਚ ਨਾਮੀਬੀਆ ਨੇ ਸਕਾਟਲੈਂਡ ਨੂੰ ਪਛਾੜਿਆ ਹੈ। ਪਹਿਲਾ ਮੁਕਾਬਲਾ ਟੀ-20, ਵਿਸ਼ਵ ਕੱਪ ਕੁਆਲੀਫਾਇਰ ਦਾ ਸੀ, ਜਿਸ 'ਚ ਨਾਮੀਬੀਆ ਨੇ ਸਕਾਟਲੈਂਡ 'ਤੇ 24 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਦੂਜੇ ਮੈਚ ਵਿਚ ਨਾਮੀਬੀਆ ਨੂੰ 5 ਵਿਕਟਾਂ ਨਾਲ ਜਿੱਤ ਮਿਲੀ ਸੀ।
ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੁਣੌਤੀਪੂਰਨ ਹਾਲਾਤ 'ਚ ਇੰਗਲੈਂਡ ਦਾ ਸਾਹਮਣਾ ਕਰਨ ਉਤਰੇਗਾ ਬੰਗਲਾਦੇਸ਼
NEXT STORY