ਪੁਣੇ— ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਇਸ਼ ਗੱਲ ਤੋਂ ਕਾਫੀ ਨਾਰਾਜ਼ ਸੀ ਕਿ ਸ਼ਨੀਵਾਰ ਨੂੰ ਇੱਥੇ ਇਕ ਪ੍ਰਸ਼ੰਸਕ ਨੇ ਸੁਰੱਖਿਆ ਘੇਰੇ ਨੂੰ ਤੋੜ ਕੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ਵਿਚ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੇ ਦੂਜੇ ਟੈਸਟ ਦੌਰਾਨ ਮੈਦਾਨ ਵਿਚ ਐਂਟਰੀ ਕਰ ਲਈ। ਇਕ ਪ੍ਰਸ਼ੰਸਕ ਸਟੇਡੀਅਮ ਦੀ ਸੁਰੱਖਿਆ ਨੂੰ ਤੋੜਦੇ ਹੋਏ ਰੋਹਿਤ ਸ਼ਰਮਾ ਦੇ ਨੇੜੇ ਪਹੁੰਚ ਗਿਆ ਜਿਹੜਾ ਮੈਚ ਦੇ ਤੀਜੇ ਦਿਨ ਸਲਿਪ 'ਤੇ ਫੀਲਡਿੰਗ ਕਰ ਰਿਹਾ ਸੀ। ਉਸ਼ ਨੇ ਰੋਹਿਤ ਦੇ ਪੈਰ ਛੂਹੇ , ਜਿਸ ਤੋਂ ਬਾਅਦ ਸੁਰੱਖਿਆ ਸਟਾਫ ਨੇ ਉਸ ਨੂੰ ਮੈਦਾਨ ਵਿਚੋਂ ਬਾਹਰ ਕਰ ਦਿੱਤਾ। ਇਸ ਘਟਨਾ ਤੋਂ ਕ੍ਰਿਕਟਰ ਤੋਂ ਕੁਮੈਂਟੇਟਰ ਬਣਿਆ ਗਾਵਸਕਰ ਕਾਫੀ ਨਾਰਾਜ਼ ਹੋਇਆ, ਜਿਸ ਨੇ ਮੈਦਾਨ ਦੇ ਸੁਰੱਖਿਆ ਸਟਾਫ ਦੀ ਜਵਾਬਦੇਹੀ 'ਤੇ ਸਵਾਲ ਉਠਾਏ।
ਗਾਵਸਕਰ ਨੇ ਕਿਹਾ, ''ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਲਈ ਹੁੰਦੀਆਂ ਹਨ ਕਿਉਂਕਿ ਸੁਰੱਖਿਆ ਕਰਮੀ ਦਰਸ਼ਕਾਂ ਨੂੰ ਨਹੀਂ ਦੇਖ ਰਹੇ ਹੁੰਦੇ ਸਗੋਂ ਮੈਚ ਦੇਖ ਰਹੇ ਹੁੰਦੇ ਹਨ। ਭਾਰਤ ਵਿਚ ਹਮੇਸ਼ਾ ਇਹ ਸਮੱਸ਼ਿਆ ਰਹੀ ਹੈ। ਸੁਰੱਖਿਆ ਕਰਮੀ ਇੱਥੇ ਮੁਫਤ ਵਿਚ ਮੈਚ ਦੇਖਣ ਲਈ ਨਹੀਂ ਹਨ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਨ।'' ਗਾਵਸਕਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਰੱਖਿਆ ਦੇ ਲਿਹਾਜ ਨਾਲ ਕਾਫੀ ਜ਼ੋਖਿਮ ਭਰੀਆਂ ਹਨ। ਉਸ ਨੇ ਕਿਹਾ, ''ਮੈਂ ਕਹਿੰਦਾ ਹਾਂ ਕਿ ਸੁਰੱਖਿਆ ਘੇਰੇ ਵੱਲ ਕੈਮਰਾ ਰੱਖੋ ਤੇ ਦੇਖੋ ਕਿ ਉਹ ਮੈਚ ਦੇਖ ਰਹੇ ਹਨ ਜਾਂ ਫਿਰ ਦਰਸ਼ਕਾਂ ਨੂੰ।''
ਪ੍ਰੋ ਕਬੱਡੀ ਦੇ ਸਤਵੇਂ ਸੈਸ਼ਨ 'ਚ 8 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ
NEXT STORY