ਸਪੋਰਟਸ ਡੈਸਕ— ਯੂ. ਐੱਸ. ਓਪਨ ਦੇ ਫਾਈਨਲ ਮੁਕਾਬਲੇ ’ਚ ਯੁਵਾ ਜੋਸ਼ ਦੀ ਜਿੱਤ ਹੋਈ ਅਤੇ ਤਜਰਬਾ ਬਾਜ਼ੀ ਮਾਰਨ ਤੋਂ ਖੁੰਝਿਆ ਗਿਆ। ਅਮਰੀਕੀ ਟੈਨਿਸ ਦਿੱਗਜ ਸੇਰੇਨਾ ਵਿਲੀਅਮਸ 24ਵਾਂ ਗ੍ਰੈਂਡ ਸਲੈਮ ਦਾ ਖਿਤਾਬ ਆਪਣੇ ਨਾਂ ਨਹੀਂ ਕਰ ਸਕੀ। ਯੂ.ਐੱਸ. ਓਪਨ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਸ ਫਾਈਨਲ ਦੇ ਰੋਮਾਂਚਕ ਮੁਕਾਬਲੇ ’ਚ ਕੈਨੇਡਾ ਦੀ ਬਿਆਂਕਾ ਐਂਡ੍ਰੇਸਕੂ ਨੇ ਇਤਿਹਾਸ ਰਚਦੇ ਹੋਏ ਸੇਰੇਨਾ ਵਿਲੀਅਮਸ ਨੂੰ ਹਰਾ ਦਿੱਤਾ।

ਫਾਈਨਲ ਮੁਕਾਬਲੇ ’ਚ ਬਿਆਂਕਾ ਨੇ ਧਮਾਕੇਦਾਰ ਖੇਡ ਦਿਖਾਉਂਦੇ ਹੋਏ ਅਮਰੀਕੀ ਦਿੱਗਜ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਨੂੰ 6-3, 7-5 ਨਾਲ ਹਰਾ ਕੇ ਯੂ. ਐੱਸ. ਓਪਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਬਿਆਂਕਾ ਯੂ. ਐੱਸ. ਓਪਨ ’ਚ ਸਿੰਗਲਸ ਦੇ ਫਾਈਨਲ ਦਾ ਖਿਤਾਬ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਹੈ। ਜ਼ਿਕਰਯੋਗ ਹੈ ਕਿ ਵਰਲਡ ਨੰਬਰ 15 ਬਿਆਂਕਾ ਨੇ ਸੈਮੀਫਾਈਨਲ ’ਚ 12ਵੇਂ ਨੰਬਰ ਦੀ ਸਵਿਸ ਖਿਡਾਰਨ ਬੇਲਿੰਡਾ ਬੇਨਕਿਕ ਨੂੰ 7-6, (7-3), 7-5 ਨਾਲ ਹਰਾਇਆ ਸੀ।
ਮਲਿੰਗਾ ਦੀ 'ਚੌਟ੍ਰਿਕ' 'ਤੇ ਬੁਮਰਾਹ ਨੇ ਕੀਤਾ 5 ਸਟਾਰ ਟਵੀਟ
NEXT STORY