ਨਵੀਂ ਦਿੱਲੀ— ਧਾਕੜ ਫੁੱਟਬਾਲਰ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਲਾਸ ਵੇਗਾਸ ਸਥਿਤ ਹੋਟਲ ਵਿਚ ਸਾਲ 2009 ਵਿਚ ਇਕ ਮਹਿਲਾ ਨਾਲ ਸਰੀਰਕ ਸੰਬੰਧਾਂ ਦੀ ਗੱਲ ਕਬੂਲੀ ਹੈ ਪਰ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਨੇ ਮਹਿਲਾ ਨਾਲ ਜਬਰ-ਜ਼ਨਾਹ ਨਹੀਂ ਕੀਤਾ ਸਗੋਂ ਇਹ ਆਪਸੀ ਸਹਿਮਤੀ ਨਾਲ ਹੋਇਆ ਸੀ। ਰੋਨਾਲਡੋ ਇਨ੍ਹਾਂ ਦਿਨਾਂ ਵਿਚ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਦੁਨੀਆ ਭਰ ਵਿਚ ਉਸਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਹਾਲਾਂਕਿ ਰੋਨਾਲਡੋ ਦੇ ਵਕੀਲ ਪੀਟਰ ਕ੍ਰਿਸਟੀਆਨਸੇਨ ਨੇ ਕਿਹਾ ਕਿ ਜੁਵੈਂਟਸ ਸਟਾਰ ਨੂੰ ਇਸ ਮਾਮਲੇ 'ਤੇ ਆਪਣੀ ਚੁੱਪ ਤੋੜਨ ਲਈ ਮਜਬੂਰ ਕੀਤਾ ਗਿਆ ਹੈ।
ਪੀਟਰ ਨੇ ਰੋਨਾਲਡੋ ਦਾ ਮਾਮਲਾ ਦੇਖ ਰਹੀ ਕੰਪਨੀ ਜੈਸਟੀਫਿਊਟ ਰਾਹੀਂ ਜਾਰੀ ਬਿਆਨ ਵਿਚ ਕਿਹਾ, ''ਇਕ ਵਾਰ ਫਿਰ ਅਸੀਂ ਕਿਸੇ ਤਰ੍ਹਾਂ ਦੇ ਸ਼ੱਕ ਨੂੰ ਦੂਰ ਕਰਦੇ ਹੋਏ ਦੱਸਣਾ ਚਾਹੁੰਦੇ ਹਾਂ ਕਿ ਸਾਲ 2009 ਵਿਚ ਲਾਸ ਵੇਗਾਸ ਦੇ ਇਕ ਹੋਟਲ ਵਿਚ ਕ੍ਰਿਸਟੀਆਨੋ ਰੋਨਾਲਡੋ ਨੇ ਜੋ ਵੀ ਕੀਤਾ, ਉਹ ਪੂਰੀ ਤਰ੍ਹਾਂ ਨਾਲ ਦੂਜੇ ਪੱਖ ਦੀ ਸਹਿਮਤੀ ਨਾਲ ਹੋਇਆ ਸੀ।''
ਲਾਸ ਵੇਗਾਸ ਦੀ ਪੁਲਸ ਨੇ ਪਿਛਲੇ ਹਫਤੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਹ ਸਾਬਕਾ ਮਾਡਲ ਕੈਥਰੀਨ ਮੇਯੋਗਰਾ ਦੇ ਸਾਲ 2009 ਦੀ ਘਟਨਾ ਦੇ ਮਾਮਲੇ ਵਿਚ ਜਾਂਚ ਨੂੰ ਦੁਬਾਰਾ ਸ਼ੁਰੂ ਕਰ ਰਹੀ ਹੈ। ਇਸ ਮਹਿਲਾ ਨੇ ਰੋਨਾਲਡੋ 'ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ, ਹਾਲਾਂਕਿ ਰੋਨਾਲਡੋ ਨੇ ਸਾਫ ਤੌਰ 'ਤੇ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 33 ਸਾਲਾ ਫੁੱਟਬਾਲਰ ਨੇ ਆਪਣੇ ਬਿਆਨ ਵਿਚ ਕਿਹਾ, ''ਮੇਰੇ ਉੱਪਰ ਲਾਏ ਗਏ ਸਾਰੇ ਦੋਸ਼ਾਂ ਨੂੰ ਮੈਂ ਸਿਰੇ ਤੋਂ ਰੱਦ ਕਰਦਾ ਹਾਂ। ਮੈਂ ਜਿਨ੍ਹਾਂ ਵੀ ਸਿਧਾਂਤਾਂ ਵਿਚ ਵਿਸ਼ਵਾਸ ਕਰਦਾ ਹਾਂ, ਜਬਰ-ਜ਼ਨਾਹ ਵਰਗਾ ਅਪਰਾਧ ਉਸਦੇ ਪੂਰੀ ਤਰ੍ਹਾਂ ਵਿਰੁੱਧ ਹੈ।''
ਮਾਡਲ ਨਾਲ ਰੇਪ ਮਾਮਲੇ 'ਚ ਰੋਨਾਲਡੋ ਪਹਿਲੀ ਵਾਰ ਤਲਬ
NEXT STORY