ਨਵੀਂ ਦਿੱਲੀ— ਪਾਕਿਸਤਾਨ ਦੇ ਲੈੱਗ ਸਪਿਨਰ ਸ਼ਦਾਬ ਖਾਨ ਦਾ ਸੱਟ ਕਾਰਨ ਆਸਟ੍ਰੇਲੀਆ ਖਿਲਾਫ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ 'ਚ ਖੇਡਣਾ ਤੈਅ ਨਹੀਂ ਮੰਨਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਸ਼ਦਾਬ ਨੂੰ ਏਸ਼ੀਆ ਕੱਪ 'ਚ ਪੱਟ 'ਚ ਸੱਟ ਲੱਗ ਗਈ ਸੀ ਜਿਸ ਨਾਲ ਉਹ ਅਜੇ ਤੱਕ ਨਹੀਂ ਉਭਰ ਸਕੇ। ਪਾਕਿਸਤਾਨ ਨੇ ਅਜਿਹੇ ਹਾਲਾਤ 'ਚ ਆਫ ਸਪਿਨਰ ਬਿਲਾਲ ਆਸਿਫ ਨੂੰ ਸ਼ਦਾਬ ਦੇ ਵਿਕਲਪ ਦੇ ਰੂਪ 'ਚ ਟੀਮ 'ਚ ਸ਼ਾਮਿਲ ਕੀਤਾ ਸੀ।
ਸ਼ਦਾਬ ਜੇਕਰ ਪਹਿਲੇ ਟੈਸਟ 'ਚ ਨਹੀਂ ਖੇਡਦੇ ਹਨ ਤਾਂ ਬਿਲਾਲ ਨੂੰ ਟੈਸਟ 'ਚ ਮੁਕਾਬਲੇ ਦਾ ਮੌਕਾ ਮਿਲ ਸਕਦਾ ਹੈ। ਪਾਕਿਸਤਾਨ ਤੇਜ਼ ਗੇਂਦਬਾਜ਼ ਮੀਰ ਹਮਜਾ ਨੂੰ ਵੀ ਟੈਸਟ 'ਚ ਮੁਕਾਬਲਾ ਕਰਨ ਦਾ ਮੌਕਾ ਦੇ ਸਕਦਾ ਹੈ। 20 ਸਾਲ ਦਾ ਸ਼ਦਾਬ ਨੇ ਪਾਕਿਸਤਾਨ ਲਈ ਚਾਰ ਟੈਸਟ. 26 ਵਨ ਡੇ ਅਤੇ 23 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ ਕਰਮਵਾਰ 8,37 ਅਤੇ 32 ਵਿਕਟ ਹਾਸਲ ਕੀਤੇ ਹਨ।
India vs West Indies: ਪਹਿਲੇ ਦਿਨ ਹੀ ਮੈਚ ਸਾਡੇ ਹੱਥੋਂ ਨਿਕਲ ਗਿਆ: ਕੋਚ ਕੋਰੇ ਕੋਲੀਮੋਰ
NEXT STORY