ਨਵੀਂ ਦਿੱਲੀ— ਵੈਸਟ ਇੰਡੀਜ਼ ਦੇ ਗੇਂਦਬਾਜ਼ ਕੋਚ ਕੋਰੇ ਕੋਲੀਮੋਰ ਨੇ ਸ਼ੁੱਕਰਵਾਰ ਨੂੰ ਕਿਹਾ ਉਨ੍ਹਾਂ ਦੀ ਟੀਮ ਨੂੰ ਭਾਰਤ ਖਿਲਾਫ ਪਹਿਲੇ ਟੈਸਟ ਮੈਚ 'ਚ ਹਾਰ ਤੋਂ ਬੱਚਣ ਲਈ ਅਸਧਾਰਨ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 649 ਦੌੜਾਂ ਬਣਾ ਕੇ ਸਮਾਪਤ ਘੋਸ਼ਿਤ ਕੀਤੀ, ਜਿਸ ਦੇ ਜਵਾਬ 'ਚ ਵੈਸਟ ਇੰਡੀਜ਼ ਦੀ ਟੀਮ ਦੂਜੇ ਦਿਨ ਦਾ ਖੇਡ ਸਮਾਪਤ ਹੋਣ 'ਤੇ 6 ਵਿਕਟਾਂ 'ਤੇ 94 ਦੌੜਾਂ ਬਣਾ ਕੇ ਸੰਕਟ 'ਚ ਸੀ।
ਵੈਸਟ ਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਕੋਸੀਮੋਰ ਨੇ ਕਿਹਾ,' ਤੁਹਾਨੂੰ ਆਪਣੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ। ਭਾਰਤ ਨੇ ਮੈਚ 'ਤੇ ਮਜ਼ਬੂਤ ਪਕੜ ਬਣ ਲਈ ਹੈ ਅਤੇ ਅਜੇ ਸਿਰਫ ਦੂਜਾ ਦਿਨ ਹੈ। ਅਸੀਂ ਬਹੁਤ ਪਿੱਛੇ ਹਾਂ ਅਤੇ ਸਾਨੂੰ ਵਾਪਸੀ ਕਰਨ ਲਈ ਅਸਧਾਰਨ ਪ੍ਰਦਰਸ਼ਨ ਕਰਨਾ ਹੋਵੇਗਾ। ਤੁਸੀਂ ਸਿਰਫ ਆਤਮਸਮਰਪਨ ਕਰਨ ਲਈ ਟੈਸਟ ਮੈਚ ਨਹੀਂ ਖੇਡਦੇ।'
ਕੋਲੀਮੋਰ ਨੇ ਕਿਹਾ ਕਿ ਪਹਿਲੇ ਦਿਨ ਦੇ ਵਿਰਾਸ਼ਾਜਨਕ ਪ੍ਰਦਰਸ਼ਨ ਅਤੇ ਕਪਤਾਨ ਜੈਸਨ ਹੋਲਡਰ ਅਤੇ ਮੁੱਖ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਅਨੁਪਸਥਿਤੀ ਤੋਂ ਉਹ ਬੈਕਫੁੱਟ 'ਤੇ ਚਲੇ ਗਏ। ਉਨ੍ਹਾਂ ਨੇ ਕਿਹਾ,' ਪਹਿਲਾ ਦਿਨ ਬਹੁਤ ਮੁਸ਼ਕਲ ਭਰਿਆ ਸੀ। ਸਾਡੇ ਦੋ ਨਵੇਂ ਖਿਡਾਰੀ ਮੈਦਾਨ 'ਤੇ ਸਨ। ਇਕ ਸ਼ੁਰੂਆਤ ਕਰ ਰਿਹਾ ਸੀ ਕਿ ਬਾਕੀ ਆਪਣਾ ਦੂਜਾ ਟੈਸਟ ਖੇਡ ਰਹੇ ਸਨ। ਉਹ ਪਹਿਲੀ ਵਾਰ ਭਾਰਤ 'ਚ ਖੇਡ ਰਹੇ ਹਨ ਅਤੇ ਉਨ੍ਹਾਂ ਲਈ ਪਰਿਸਥਿਤੀਆਂ ਨੂੰ ਅਨੁਕੂਲ ਕਰਨਾ ਬਹੁਤ ਮੁਸ਼ਕਲ ਰਿਹਾ।'
ਪਾਕਿਸਤਾਨੀ ਕ੍ਰਿਕਟਰ ਅਹਿਮਦ ਸ਼ਾਹਜਾਦ ਚਾਰ ਮਹੀਨਿਆਂ ਲਈ ਹੋਏ ਬੈਨ
NEXT STORY