ਹੰਬਨਟੋਟਾ- ਪਵਨ ਸ਼ਾਹ ਦੇ ਰਿਕਾਰਡ ਦੋਹਰੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਇੱਥੇ ਸ਼੍ਰੀਲੰਕਾ ਅੰਡਰ-19 ਦੇ ਚੋਟੀ ਕ੍ਰਮ ਨੂੰ ਢਹਿ-ਢੇਰੀ ਕਰ ਕੇ ਦੂਜੇ ਯੁਵਾ ਟੈਸਟ ਕ੍ਰਿਕਟ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਭਾਰਤੀ ਟੀਮ ਨੇ ਸਵੇਰੇ 4 ਵਿਕਟਾਂ 'ਤੇ 428 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 613 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ। ਸ਼ਾਹ ਨੇ 282 ਦੌੜਾਂ ਬਣਾਈਆਂ, ਜਿਹੜਾ ਅੰਡਰ-19 ਯੁਵਾ ਟੈਸਟ ਮੈਚਾਂ ਵਿਚ ਕਿਸੇ ਭਾਰਤੀ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਹੈ। ਉਸ ਨੇ ਗੌਤਮ ਗੰਭੀਰ (212), ਚੇਤੇਸ਼ਵਰ ਪੁਜਾਰਾ (211) ਤੇ ਤਨਯਮ ਸ਼੍ਰੀਵਾਸਤਵ (220) ਦਾ ਰਿਕਾਰਡ ਤੋੜਿਆ।
DDCA ਦੀ ਕ੍ਰਿਕਟ ਕਮੇਟੀ 'ਚ ਸਹਿਵਾਗ ਅਤੇ ਗੰਭੀਰ ਨੂੰ ਸ਼ਾਮਲ ਕਰਨ 'ਤੇ ਉਠੇ ਸਵਾਲ
NEXT STORY