ਢਾਕਾ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਹੈਮਸਟ੍ਰਿੰਗ ਦੀ ਸੱਟ ਕਾਰਨ ਪਾਕਿਸਤਾਨ ਦੇ ਖ਼ਿਲਾਫ਼ ਆਗਾਮੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਮੁੱਖ ਚਿਕਿਤਸਕ ਦੇਬਾਸ਼ੀਸ਼ ਚੌਧਰੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ, ਸ਼ਾਕਿਬ ਨੂੰ ਠੀਕ ਹੋਣ ਤੇ ਮੈਦਾਨ 'ਤੇ ਵਾਪਸੀ ਕਰਨ 'ਚ ਘੱਟੋ-ਘੱਟ ਤਿੰਨ ਹਫ਼ਤੇ ਲੱਗਣਗੇ।
ਜ਼ਿਕਰਯੋਗ ਹੈ ਕਿ ਸ਼ਾਕਿਬ ਨੂੰ ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਜਾਰੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ 2021 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਮੈਚ 'ਚ ਫੀਲਡਿੰਗ ਦੇ ਦੌਰਾਨ ਗ੍ਰੇਡ ਇਕ ਦੀ ਹੈਮਸਟ੍ਰਿੰਗ ਸੱਟ ਲੱਗੀ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ ਮਜਬੂਰਨ ਟੂਰਨਾਮੈਂਟ ਦੇ ਵਿਚਾਲੇ ਹੀ ਆਪਣੇ ਵਰਨ ਪਰਤਨਾ ਪਿਆ ਸੀ। ਚੌਧਰੀ ਨੇ ਹਾਲਾਂਕਿ ਉਮੀਦ ਜਤਾਈ ਕਿ ਹੋਰ ਸੱਟ ਦਾ ਸ਼ਿਕਾਰ ਖਿਡਾਰੀ ਨੂਰੁਲ ਹਸਨ ਟੀ-20 ਸੀਰੀਜ਼ ਲਈ ਉਪਲੱਬਧ ਹੋਣਗੇ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੂੰ ਕ੍ਰਮਵਾਰ 19, 20 ਤੇ 22 ਨਵੰਬਰ ਨੂੰ ਸ਼ੇਰ-ਬੰਗਲਾ ਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਦੇ ਖ਼ਿਲਾਫ ਤਿੰਨ ਟੀ-20 ਮੈਚ ਖੇਡਣੇ ਹਨ।
ਮਹਿਲਾ ਬਿਗ ਬੈਸ਼ ਲੀਗ 'ਚ ਹਰਮਨਪ੍ਰੀਤ ਤੇ ਰੋਦ੍ਰੀਗੇਜ ਦਾ ਸ਼ਾਨਦਾਰ ਪ੍ਰਦਰਸ਼ਨ
NEXT STORY