ਜੋਹਾਨਸਬਰਗ— ਜੋਹਾਨਸਬਰਗ 'ਚ ਚਲ ਰਹੇ ਤੀਜੇ ਟੈਸਟ ਦੇ ਦੌਰਾਨ ਭਾਰਤੀ ਟੀਮ ਜਦੋਂ 200 ਸਕੋਰ ਦੇ ਨੇੜੇ ਢੇਰ ਹੋਣ 'ਤੇ ਸੀ ਤਾਂ ਭੁਵਨੇਸ਼ਵਰ ਦਾ ਸਾਥ ਦੇਣ ਲਈ ਆਏ ਮੁਹੰਮਦ ਸ਼ਮੀ ਨੇ ਸ਼ਾਨਦਾਰ ਖੇਡ ਦਿਖਾਇਆ। ਆਪਣੀ 27 ਦੌੜਾਂ ਦੀ ਪਾਰੀ ਦੇ ਦੌਰਾਨ ਸ਼ਮੀ ਨੇ ਇਕ ਚੌਕਾ ਤੇ 2 ਛੱਕੇ ਲਗਾਏ। ਖਾਸ ਗੱਲ ਇਹ ਰਹੀ ਕਿ ਸ਼ਮੀ ਨੇ 1-1 ਛੱਕਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਰਬਾਡਾ ਤੇ ਮੋਰਕਲ ਨੂੰ ਮਾਰਿਆ। ਇਹ ਮੈਚ ਦਾ ਪਹਿਲਾ ਛੱਕਾ ਵੀ ਸੀ। ਸ਼ਮੀ ਨੇ ਛੱਕਾ ਮਾਰਨ ਤੋਂ ਬਾਅਦ ਸ਼ੋਸਲ ਮੀਡੀਆ 'ਤੇ ਉਹ ਟ੍ਰੇਂਡ ਕਰਨੇ ਲੱਗੇ। ਫੈਂਸ ਨੇ ਕਿਹਾ-ਇਕ ਸ਼ਮੀ ਹੀ ਹੈ ਜੋ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਤੋਂ ਚੁਣ-ਚੁਣ ਕੇ ਬਦਲੇ ਲੈ ਰਹੇ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵਰਿੰਦਰ ਸਹਿਵਾਗ ਨੇ ਵੀ ਇਸ 'ਤੇ ਟਵੀਟ ਕੀਤਾ ਹੈ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਧੋਨੀ ਨੂੰ ਇਸ ਮਾਮਲੇ 'ਚ ਛੱਡਿਆ ਪਿੱਛੇ
NEXT STORY