ਨਵੀਂ ਦਿੱਲੀ— ਆਪਣੇ ਕਰੀਅਰ ਦੌਰਾਨ ਵੱਧ ਭਾਰ ਤੇ ਸੱਟਾਂ ਨਾਲ ਜੂਝਣ ਵਾਲੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ੀ ਕੋਚ ਰਿਆਨ ਹੈਰਿਸ ਮੁਹੰਮਦ ਸ਼ੰਮੀ ਨੂੰ ਆਪਣੀ ਚੰਗੀ ਫਿੱਟਨੈੱਸ ਕਾਰਨ ਮਿਲ ਰਹੀ ਸਫਲਤਾ ਤੋਂ ਹੈਰਾਨ ਨਹੀਂਂ ਹੈ ਤੇ ਉਸ ਨੇ ਇਸ ਭਾਰਤੀ ਤੇਜ਼ ਗੇਂਦਬਾਜ਼ ਨੂੰ ਮੌਜੂਦਾ ਸਮੇਂ 'ਚ ਦੁਨੀਆ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚੋਂ ਇਕ ਕਰਾਰ ਦਿੱਤਾ ਹੈ। ਸ਼ੰਮੀ ਨੇ ਪਿਛਲੇ ਇਕ ਸਾਲ ਤੋਂ ਲਗਭਗ 8 ਕਿਲੋ ਗ੍ਰਾਮ ਭਾਰ ਘਟਾਇਆ ਹੈ ਤੇ ਜਿਸ ਨਾਲ ਉਸਦੀ ਗੇਂਦਬਾਜ਼ੀ 'ਚ ਵੀ ਸੁਧਾਰ ਹੋਇਆ ਹੈ ਉਹ ਭਾਰਤੀ ਟੈਸਟ ਟੀਮ ਦੇ ਅਹਿਮ ਹਿੱਸਾ ਬਣ ਗਏ ਹਨ। ਹੈਰਿਸ ਪਿਛਲੇ 18 ਮਹੀਨਿਆਂ 'ਚ ਸ਼ੰਮੀ ਦੀ ਸਫਲਤਾ ਤੋਂ ਖੁਸ਼ ਹਨ, ਜਿਸ 'ਚ ਆਸਟਰੇਲੀਆਈ ਦੌਰਾ ਵੀ ਸ਼ਾਮਿਲ ਹੈ। ਆਸਟਰੇਲੀਆਈ ਜੂਨੀਅਰ ਟੀਮ ਦੇ ਨਾਲ ਵੀ ਕੰਮ ਕਰ ਰਹੇ ਹੈਰਿਸ ਨੇ ਕਿਹਾ ਕਿ ਮੈਂ ਉਸਦੇ ਨਾਲ ਜ਼ਿਆਦਾ ਕੰਮ ਨਹੀਂ ਕੀਤਾ। ਉਸ ਨੇ ਖੁਦ ਇਸ ਤਰ੍ਹਾਂ ਕੀਤਾ। ਉਹ (ਕਿੰਗਜ਼ ਇਲੈਵਨ ਪੰਜਾਬ) ਦੇ ਸ਼ਾਨਦਾਰ ਖਿਡਾਰੀਆਂ 'ਚ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਕਿੰਗਜ਼ ਇਲੈਵਨ ਪੰਜਾਬ ਦੇ ਕੈਂਪ 'ਚ ਪਹਿਲੇ 2 ਦਿਨ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਣੀ ਫਿਟਨੈੱਸ 'ਚ ਸੁਧਾਰ ਕੀਤਾ ਤੇ 7-8 ਕਿਲੋ ਗ੍ਰਾਮ ਭਾਰ ਘੱਟ ਕੀਤਾ ਸੀ। ਉਨ੍ਹਾਂ ਨੇ ਕਿਹਾ ਉਹ (ਸ਼ੰਮੀ ਤੇ ਬੁਮਰਾਹ) ਇਕ ਦੂਸਰੇ ਦੇ ਨਾਲ ਬਹੁਤ ਵਧੀਆ ਤਾਲਮੇਲ ਬਣਾਉਂਦੇ ਹਨ। ਬੁਮਰਾਹ ਅਲੱਗ ਤਰ੍ਹਾਂ ਦਾ ਗੇਂਦਬਾਜ਼ ਹੈ।
ਸ਼੍ਰੀਲੰਕਾ ਦੇ ਕਪਤਾਨ ਕਰੁਣਾਰਤਨੇ ਨੇ ਮੰਗੀ ਮੁਆਫੀ
NEXT STORY